The Summer News
×
Monday, 20 May 2024

ਬੇਮੌਸਮੀ ਬਰਸਾਤ ਦੇ ਨਾਲ ਫਸਲ ਦਾ ਜੋ ਨੁਕਸਾਨ ਹੋਇਆ, ਸਰਕਾਰ ਤੁਰੰਤ ਕਿਸਾਨਾਂ ਨੂੰ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ

ਰੂਪਨਗਰ, 26 ਮਾਰਚ (ਮਨਪ੍ਰੀਤ ਚਾਹਲ) ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਰੂਪਨਗਰ ਇਕ ਨਿੱਜੀ ਪ੍ਰੋਗਰਾਮ ਵਿੱਚ ਪਹੁੰਚੇ। ਜਿੱਥੇ ਉਹਨਾਂ ਵੱਲੋਂ ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਨਾਲ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਬਾਬਤ ਉਨ੍ਹਾਂ ਕਿਹਾ ਕੀ ਅਜੇ ਤੱਕ ਕੋਈ ਵੀ ਸਰਕਾਰੀ ਕਰਮਚਾਰੀ ਖੇਤਾਂ ਵਿੱਚ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਸਾਬਕਾ ਸਾਂਸਦ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ।


ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੇਮੌਸਮੀ ਬਰਸਾਤ ਦੇ ਨਾਲ ਜੋ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਹਾਲੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਵੱਲੋਂ ਕਿਸਾਨਾਂ ਨਾਲ ਰਾਫਤਾ ਕਾਇਮ ਨਹੀਂ ਕੀਤਾ ਗਿਆ ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਰਸੀ ਸੰਭਾਲਦੇ ਹੀ ਐਲਾਨ ਕੀਤਾ ਸੀ ਇਹ ਉਹਨਾਂ ਦੀ ਸਰਕਾਰ ਖ਼ਰਾਬੇ ਦੇ ਮਾਮਲੇ ਵਿਚ ਬਿਨਾਂ ਗਰਦਾਰੀ ਤੋਂ ਹੀ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਦਿਆ ਕਰੇਗੀ, ਲੇਕਿਨ ਹੁਣ ਸਾਲ ਵਿੱਚ ਜੋ ਗਰਦਾਰੀ ਹੋਈਆਂ ਸਨ ਉਹਨਾਂ ਦਾ ਹੁਣ ਤੱਕ 5 ਰੁਪਏ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਕਾਰਨ ਲੋਕਾਂ ਨੂੰ ਹੁਣ ਇਹ ਡਰ ਹੈ ਕਿ ਹੁਣ ਜਦੋਂ ਸਾਰੀ ਕਣਕ ਪੱਕ ਕੇ ਤਿਆਰ ਹੋ ਗਈ ਸੀ ਉਸ ਉੱਤੇ ਵੱਡੇ ਪੱਧਰ ਉੱਤੇ ਖਰਚਾ ਆ ਚੁੱਕਿਆ ਸੀ ਅਗਰ ਹੁਣ ਤੱਕ ਸਪੈਸ਼ਲ ਗਰਦਾਰੀ ਹੋ ਜਾਣੀ ਚਾਹੀਦੀ ਸੀ ਉਸਦੇ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆ ਰਹੇ। 


ਬੇਮੌਸਮੀ ਬਰਸਾਤ ਦੇ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ। ਖੇਤਾਂ ਦੇ ਵਿੱਚ ਤਾਂ ਫਸਲ ਬਿਲਕੁਲ ਖਰਾਬ ਹੋ ਚੁੱਕੀ ਹੈ। ਉਨ੍ਹਾਂ ਖੇਤਾਂ ਵਿਚ ਇੱਕ ਵੀ ਦਾਣਾ ਖਾਣ ਯੋਗ ਨਹੀਂ ਬਚਿਆ। ਪੰਜਾਬ ਸਰਕਾਰ ਨੂੰ ਤੁਰੰਤ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਦੇ ਘਰਾਂ ਵਿਚ ਪਹੁੰਚਾਉਣਾ ਚਾਹੀਦਾ ਹੈ। 

Story You May Like