The Summer News
×
Monday, 01 July 2024

AC ਲਾ ਕੇ ਅਰਾਮ ਨਾਲ ਸੁੱਤੇ ਪਏ ਸੀ ਦੁਕਾਨ ਦੇ ਮਾਲਿਕ ਜਦ ਚੋਰਾਂ ਦੇ ਕਾਂਡ ਦਾ ਪਤਾ ਲੱਗਿਆ ਫਿਰ ਉੱਡ ਗਈ ਨੀਂਦ

ਬਠਿੰਡਾ: ਦਿਨੋ ਦਿਨੀਂ ਚੋਰਾਂ ਦੇ ਹੌਸਲੇ ਵੱਧਦੇ ਹੀ ਜਾ ਰਹੇ ਹਨ । ਤਾਜ਼ੀ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾਂ ਦੇ ਵੱਲੋਂ ਇੱਕ ਇਲੈਕਟ੍ਰੋਨਿਕ ਸਮਾਨ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ੋਅਰੂਮ ਦੇ ਸ਼ਟਰ ਨੂੰ ਤੋੜ ਕੇ ਤਕਰੀਬਨ 17 ਲੱਖ ਦਾ ਸਮਾਨ ਚੋਰੀ ਕਰ ਲਿਆ ਚੋਰੀ ਕੀਤੇ ਸਮਾਨ 'ਚ ਵੱਖ-ਵੱਖ ਕੰਪਨੀ ਦੇ 44 ਮੋਬਾਈਲ ਫੋਨ ਏ.ਸੀ, ਟੀ.ਵੀ, ਫਰਿੱਜ਼ ,ਪ੍ਰੈੱਸ ਤੇ ਜੋ ਕੁੱਝ ਸਾਹਮਣੇ ਆਇਆ  ਸਭ ਉੱਡਾ ਕੇ ਲੈ ਗਏ ਇਹ ਸਾਰੀ ਘਟਨਾ ਸੀਸੀ ਟੀਵੀ ਦੇ ਵਿੱਚ ਵੀ ਕੈਦ ਹੋਈ ਚੋਰੀ ਦੀ ਘਟਨਾ ਦਾ ਸ਼ੋਅਰੂਮ ਦੇ ਮਾਲਿਕਾਂ ਨੂੰ ਸਵੇਰੇ ਪਤਾ ਲੱਗਿਆ ਤਾਂ ਮਾਲਿਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਲਿਸ ਨੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ।

Story You May Like