The Summer News
×
Friday, 28 June 2024

ਪਾਕਿਸਤਾਨੀ ਡਰੋਨ ਵਲੋਂ ਸੁੱਟੇ ਪੈਕਟ 'ਚੋਂ 600 ਗ੍ਰਾਮ ਹੈਰੋਇਨ ਬਰਾਮਦ

ਪਾਕਿਸਤਾਨ: ਬੀਤੀ ਰਾਤ ਵੱਲੋਂ ਆਏ ਇਕ ਡਰੋਨ ਵਲੋਂ ਸੁੱਟੇ ਗਏ ਪੈਕਟ 'ਚੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਬੀ. ਐਸ. ਐਫ਼. ਦੀ 101 ਬਟਾਲੀਅਨ ਦੇ ਅਧਿਕਾਰੀ ਨੇ ਦੱਸਿਆ ਕਿ ਸੀਮਾ ਚੌਂਕੀ ਹਰਭਜਨ ਅਧੀਨ ਪਿੰਡ ਕਲਸ ਹਵੇਲੀਆ 'ਚ ਇਕ ਕਿਸਾਨ ਦੀ ਜ਼ਮੀਨ 'ਚ ਡਿੱਗੇ ਪਏ ਇਕ ਪੈਕਟ ਨੂੰ ਪੰਜਾਬ ਪੁਲਿਸ ਨਾਲ ਸਾਂਝੇ ਅਭਿਆਨ ਦੌਰਾਨ ਬਰਾਮਦ ਕਰਨ 'ਚ ਸਫਲਤਾ ਹਾਸਲ ਹੋਈ ਹੈ, ਜਿਸ ਦਾ ਵਜ਼ਨ ਕਰੀਬ 600 ਗ੍ਰਾਮ ਹੈ। ਥਾਣਾ ਖੇਮਕਰਨ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Story You May Like