The Summer News
×
Tuesday, 21 May 2024

ਪੰਜਾਬ 'ਚ 13 ਸਤੰਬਰ ਤੋਂ ਬਦਲੇਗਾ ਮੌਸਮ, ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ

ਲੁਧਿਆਣਾ : ਸੂਬੇ 'ਚ ਪਿਛਲੇ ਦੋ ਹਫ਼ਤਿਆਂ ਤੋਂ ਮੌਸਮ ਸਾਫ਼ ਹੈ। ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹੁਣ ਵੀ ਕਈ ਜ਼ਿਲ੍ਹਿਆਂ ਚ ਦਿਨ ਦਾ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਹਾਲਾਂਕਿ ਹੁਣ ਸੂਬੇ ਚ ਮੌਸਮ 'ਚ ਬਦਲਾਅ ਹੋਣ ਵਾਲਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ 13 ਤੋਂ 15 ਸਤੰਬਰ ਤੱਕ ਰਾਜ ਦੇ ਕਈ ਜ਼ਿਲ੍ਹਿਆਂ 'ਚ ਬੱਦਲਵਾਈ, ਬਾਰਿਸ਼ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।


ਇਸ ਦੌਰਾਨ ਦਿਨ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ 17 ਸਤੰਬਰ ਤੋਂ ਮੁੜ ਬੱਦਲ ਛਾਏ ਰਹਿਣ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਅਗਸਤ 'ਚ ਮਾਨਸੂਨ ਸੀਜ਼ਨ ਦੌਰਾਨ ਪੰਜਾਬ 'ਚ ਆਮ ਨਾਲੋਂ 62 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਆਮ ਤੌਰ 'ਤੇ ਸੂਬੇ 'ਚ ਅਗਸਤ ਮਹੀਨੇ ਦੌਰਾਨ 146.3 ਮਿਲੀਮੀਟਰ ਵਰਖਾ ਹੁੰਦੀ ਹੈ ਜਦੋਂ ਕਿ ਇਸ ਸੀਜ਼ਨ ਦੌਰਾਨ ਅਗਸਤ ਚ ਸਿਰਫ 55.3 ਫੀਸਦੀ ਮੀਂਹ ਹੀ ਦਰਜ ਕੀਤਾ ਗਿਆ ਸੀ।


 

Story You May Like