The Summer News
×
Thursday, 16 May 2024

ਫਸਲੀ ਵਿਭਿੰਨਤਾ ਤਹਿਤ ਸ੍ਰੀ  ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਟਰੇਨਿੰਗ ਕੈਂਪ

ਸ੍ਰੀ ਮੁਕਤਸਰ ਸਾਹਿਬ :  ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਾ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਉੱਨਤ ਕਿਸਾਨ ਅਧੀਨ ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਸੀ.ਡੀ.ਪੀ. ਸਕੀਮ ਅਧੀਨ ਬੀਤੇ ਦਿਨੀ ਕਿਸਾਨ ਟ੍ਰੇਨਿੰਗ ਕੈਂਪ ਬਲਾਕ ਖੇਤੀਬਾੜੀ ਦਫ਼ਤਰ ਸ੍ਰੀ  ਮੁਕਤਸਰ ਸਾਹਿਬ ਵਿਖੇ ਆਯੋਿਜਤ ਕੀਤਾ ਗਿਆ।


 ਕੈਂਪ ਦੌਰਾਨ ਬਾਗਬਾਨੀ ਵਿਕਾਸ ਅਫ਼ਸਰ, ਡਾ. ਗਗਨਦੀਪ ਕੌਰ ਨੇ ਫ਼ਸਲੀ ਵਿਭਿੰਨਾ ਅਧੀਨ ਬਾਗਾਂ ਅਤੇ ਸਬਜ਼ੀਆਂ ਹੇਠ ਰਕਬਾ ਵਧਾਉਣ ਅਤੇ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਜਸ਼ਨਪ੍ਰੀਤ ਸਿੰਘ ਬਰਾੜ ਵੱਲੋਂ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਸਾਉਣੀ ਦੀਆ ਫਸਲਾਂ ਵਿੱਚ ਸੁਚੱਜੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ।ਉਹਨ੍ਹਾ ਵੱਲੋ ਜਮੀਨ ਵਿੱਚ ਖੁਰਾਕੀ ਤੱਤਾਂ ਦੀ ਪੁੁੂਰਤੀ ਲਈ ਹਰੀ-ਖਾਦ, ਰੂੜੀ ਖਾਦ, ਬੀਜ ਨੁੂੰ ਜੀਵਾਣੂ ਟੀਕਾ ਅਤੇ ਰਸਾਇਣਿਕ ਖਾਦਾ ਦੇ ਸਮੇਲ ਨਾਲ ਖਾਦ ਪ੍ਰਬੰਧਨ ਲਈ ਕਿਹਾ ਗਿਆ।


 ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ ਡਾ. ਵਿਵੇਕ ਕੁਮਾਰ ਨੇ ਝੋਨਾ/ਬਾਸਮਤੀ ਦੀ ਸਿੱਧੀ ਬਿਜਾਈ ਦੌਰਾਨ ਧਿਆਨ ਰੱਖਣਯੋਗ ਗੱਲਾ ਜਿਵੇ ਕਿ ਤਰ ਵੱਤਰ ਝੋਨੇ ਦੀ ਸਿੱਧੀ ਬਿਜਾਈ ਨਦੀਨ ਪ੍ਰਬੰਧਨ ਅਤੇ ਸਿੱਧੀ ਬਿਜਾਈ ਤੋਂ ਹੋਣ ਵਾਲੇ ਲਾਭ ਬਾਰੇ ਜਾਣੂ ਕਰਵਾਇਆ।  ਡਾ. ਸ਼ਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਜ.ਕ) ਨੇ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਕੇਵਲ ਸਿਫਾਰਸ਼ ਸੁਦਾ ਉਲੀ ਨਾਸ਼ਕ ਵਰਤਣ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਉਪਰ ਦਿੱਤੀ ਜਾਣ ਵਾਲੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸੀ ਬਾਰੇ ਜਾਣਕਾਰੀ ਦਿੱਤੀ।


  ਉਹਨਾ ਵੱਲੋਂ ਦੱਸਿਆ ਗਿਆ ਕਿ ਸਿੱਧੀ ਬਿਜਾਈ ਲਈ ਅਪਲਾਈ ਕਰਨ ਲਈ ਆਖਰੀ ਮਿਤੀ 24 ਜੂਨ 2023 ਹੈ ਅਤੇ ਕਿਸਾਨ agrimachinerypb.com ਪੋਰਟਲ ਉਪਰ ਆਪਣੀ ਜ਼ਮੀਨ ਦਾ ਰਿਕਾਰਡ ਭਰਕੇ ਇਸ ਸਕੀਮ ਅਧੀਨ ਅਪਲਾਈ ਕਰ ਸਕਦੇ ਹਨ। ਡਾ. ਮਨਮੀਤ ਕੌਰ, ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ) ਵੱਲੋਂ ਪੀ.ਐਮ. ਕਿਸਾਨ ਯੋਜਨਾ ਅਧੀਨ ਲਾਭ ਲੈਣ ਲਈ  e-KYC  ਨੂੰ ਪੂਰਾ ਕਰਵਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਉਹਨ੍ਹਾ ਵੱਲੋ ਦੱਸਿਆ ਗਿਆ ਕਿ  e-KYC ਆਪਣੇ ਸਮਾਰਟ ਫੋਨ ਵਿੱਚ  PMKISAN GOI ਐਪ ਡਾਉਨਲੋਡ ਕਰਕੇ ਜਾ ਆਪਣੇ ਨਜਦੀਕੀ ਸੀ.ਐਸ.ਸੀ. ਸੈਂਟਰ ਤੋਂ ਅੰਗਠੇ ਦਾ ਨਿਸ਼ਾਨ ਲਗਵਾਕੇ ਕਰਵਾਈ ਜਾ ਸਕਦੀ ਹੈ।


ਲਾਭਪਾਤਰੀਆਂ ਦੇ ਲੈਂਡ ਸੀਡਿੰਗ ਨੋ ਆਉਣ ਕਰਕੇ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਹ ਕਿਸਾਨ ਖੇਤੀਬਾੜੀ ਦਫ਼ਤਰ ਵਿਖੇ ਆਪਣੇ ਅਧਾਰ ਕਾਰਡ ਦੀ ਕਾਪੀ ਅਤੇ ਜ੍ਹਮਾਬੰਦੀ ਦੇ ਕੇ ਕਿਸ਼ਤਾਂ ਚਾਲੂ ਕਰਵਾ ਸਕਦੇ ਹਨ। ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ  ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨ੍ਹਾਂ ਵੱਲੋਂ ਕਿਸਾਨਾਂ ਨੂੰ ਘਰੇਲੁੂ ਲੋੜਾਂ ਲਈ ਕੁਦਰਤੀ ਖੇਤੀ ਰਾਹੀ ਸਬਜ਼ੀਆਂ ਅਤੇ ਫ਼ਸਲਾ ਉਗਾਉਣ ਅਤੇ ਸਟੀਕ ਜਾਣਕਾਰੀ ਲਈ ਵੱਧ ਤੋਂ ਵੱਧ ਖੇਤੀ ਸਾਹਿਤ ਪੜਨ ਬਾਰੇ ਕਿਹਾ ਗਿਆ, ਅੰਤ ਵਿੱਚ ਗਰਮੀ ਰੁੱਤ ਦੀਆ ਸਬਜ਼ੀਆਂ ਦੀਆ ਕਿੱਟਾਂ ਅਤੇ ਝੋਨੇ ਦੀਆਂ ਪੀ.ਆਰ.126 ਅਤੇ ਪੀ.ਆਰ 131 ਕਿਸਮਾਂ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਬਲਾਕ ਖੇਤੀਬਾੜੀ ਦਫ਼ਤਰ ਦਾ ਸਮੂਹ ਸਟਾਫ ਅਤੇ ਬਲਾਕ ਦੇ ਵੱਖ-2 ਪਿੰਡਾ ਤੋ ਆਏ ਹੋਏ ਕਿਸਾਨ ਵੱਡੀ ਗਿਣਤੀ ਵਿੱਚ ਹਾਜਰ ਸਨ। 


 

 

Story You May Like