The Summer News
×
Sunday, 12 May 2024

ਜਬਰ ਜ਼ਨਾਹ ਮਾਮਲਾ – ਲੁਧਿਆਣਾ ਕੋਰਟ ਨੇ ਸਿਮਰਜੀਤ ਬੈਂਸ ਨੂੰ 2 ਦਿਨ ਤੇ ਬਾਕੀ ਸਾਥੀਆਂ ਨੂੰ 14 ਦਿਨ ਭੇਜਿਆ ਪੁਲਿਸ ਰਿਮਾਂਡ ‘ਤੇ

ਲੁਧਿਆਣਾ : ਜਬਰ ਜਨਾਹ ਮਾਮਲੇ ਵਿਚ ਦੋਸ਼ੀ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਸਰੰਡਰ ਹੋਣ ਦੇ ਬਾਅਦ ਅੱਜ ਦੂਜੀ ਵਾਰ ਕੋਰਟ ਵਿਚ ਪੇਸ਼ ਕੀਤਾ ਗਿਆ। ਜਿਥੇ ਲੁਧਿਆਣਾ ਕੋਰਟ ਵੱਲੋਂ ਬੈਂਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਜਦੋਂ ਕਿ ਬਾਕੀ ਸਾਥੀਆਂ ਦਾ 14 ਦਿਨਾਂ ਦਾ ਰਿਮਾਂਡ ਮਿਲਿਆ ਹੈ। ਵੇਰਕਾ ਮਿਲਕ ਪਲਾਂਟ ਦੇ ਮਹਾਪ੍ਰਬੰਧਕ ਵੱਲੋਂ 2018 ਵਿਚ ਥਾਣਾ ਸਰਾਭਾ ਨਗਰ ਵਿਚ ਬੈਂਸ ਤੇ ਉਸ ਤੇ ਕੁਝ ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ।


ਇਸ ਮਾਮਲੇ ਵਿਚ ਕੋਰਟ ਦੇ ਸੰਮਨ ਦੀ ਬੈਂਸ ਨੇ ਅਣਦੇਖੀ ਕੀਤੀ ਸੀ ਜਿਸ ਦੇ ਬਾਅਦ ਬੈਂਸ ਤੇ ਉਸ ਦੇ ਸਾਥੀਆਂ ਨੂੰ ਕੋਰਟ ਨੇ ਭਗੌੜਾ ਐਲਾਨ ਦਿੱਤਾ ਸੀ।ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਦੇ ਹੁਕਮ ‘ਤੇ ਧਾਰਾ 174 ਏ ਤਹਿਤ ਸਿਮਰਜੀਤ ਸਿੰਘ ਬੈਂਸ ‘ਤੇ ਮਾਮਲਾ ਦਰਜ ਕੀਤਾ ਗਿਆ। 52 ਸਾਲਾ ਸਿਮਰਜੀਤ ਸਿੰਘ ਬੈਂਸ ਤੇ ਉੁਨ੍ਹਾਂ ਦੇ ਸਮਰਥਕਾਂ ਖਿਲਾਫ 12 ਜੂਨ 2018 ਨੂੰ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿਚ ਧਾਰਾ 353, 186 451, 149 ਤੇ 506 ਤਹਿਤ ਵੇਰਕਾ ਮਿਲਕ ਪਲਾਂਟ ਵਿਚ ਗਲਤ ਤਰੀਕੇ ਨਾਲ ਦਾਖਲ ਹੋਣ, ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਆਦਿ ਦੀ ਸ਼ਿਕਾਇਤ ਦਾ ਮਾਮਲਾ ਦਰਜ ਕੀਤਾ ਗਿਆ ਸੀ।


Story You May Like