The Summer News
×
Thursday, 16 May 2024

ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ 'ਤੇ ਕੀਤਾ ਸਨਮਾਨਿਤ

ਮੋਹਾਲੀ, 13 ਮਾਰਚ : ਆਈਸੀਆਈਸੀਆਈ ਅਕੈਡਮੀ ਫਾਰ ਸਕਿੱਲਜ਼ ਵਲੋਂ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਸਰਕਾਰੀ ਪੌਲੀਟੈਕਨਿਕ, ਖੂਨੀ ਮਾਜਰਾ ਤੋਂ ਹੁਨਰ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ  ਕੋਰਸ ਪੂਰਾ ਕਰਨ 'ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ  ਪਿੰਡੀ ਕਾਰ ਕੇਅਰ (ਟਾਇਰ ਸ਼ੋਅਰੂਮ) ਦੇ ਮਾਲਕ ਹਰਪ੍ਰੀਤ ਸਿੰਘ ਮਕੌਲ (ਬੌਬੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸਫਲਤਾਪੂਰਵਕ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਹਰਪ੍ਰੀਤ ਸਿੰਘ ਮਕੌਲ ਨੇ ਕਿਹਾ ਕਿ ਦੇਸ਼ ਅਤੇ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਦੇਸ਼ ਵਿੱਚ ਤਕਨੀਕੀ ਮਾਹਿਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਹੁਨਰਮੰਦ ਲੋਕਾਂ ਦੀ ਪੁੱਛਗਿੱਛ ਹੋਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਹੁਨਰਮੰਦ ਹੋਣਾ ਜ਼ਰੂਰੀ ਹੈ।


ਤੁਹਾਨੂੰ ਦੱਸ ਦੇਈਏ ਕਿ ਆਈਸੀਆਈਸੀਆਈ ਅਕੈਡਮੀ ਫਾਰ ਸਕਿੱਲ ਕਮਜ਼ੋਰ ਵਰਗ ਦੇ ਨੌਜਵਾਨਾਂ ਨੂੰ ਮੁਫਤ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ। ਇਸ ਦੇ ਲਈ ਤਿੰਨ ਮਹੀਨੇ ਦਾ 'ਆਫਿਸ ਐਡਮਿਨਿਸਟ੍ਰੇਸ਼ਨ' ਕੋਰਸ ਉਪਲਬਧ ਕਰਵਾਇਆ ਜਾਂਦਾ ਹੈ। ਇਸ ਕੋਰਸ ਲਈ 10ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੀ ਉਮਰ 18-30 ਸਾਲ ਹੈ। ਇਸ ਸਮੇਂ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਖਰੜ ਕੇਂਦਰ ਵਿਖੇ 100 ਤੋਂ ਵੱਧ ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਪ੍ਰੋਗਰਾਮ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸਿੱਖਿਅਤ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ।


 


ਆਈਸੀਆਈਸੀਆਈ ਫਾਊਂਡੇਸ਼ਨ ਫਾਰ ਇਨਕਲੂਸਿਵ ਗਰੋਥ ਦੇ ਸੈਂਟਰ ਹੈੱਡ ਦੀਪਕ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਇਥੇ 2000 ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਚੁਕੀ ਹੈ। ਇਸ ਪ੍ਰੋਗਰਾਮ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ 100% ਸਿਖਿਆਰਥੀ ਨੂੰ ਨੌਕਰੀ ਲਈ ਚੁਣੀਆਂ ਗਈਆਂ ਹੈ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਸੇਲ ਸਕਿੱਲ, ਦਫ਼ਤਰੀ ਪ੍ਰਸ਼ਾਸਨ, ਇਲੈਕਟ੍ਰੀਕਲ ਅਤੇ ਘਰੇਲੂ ਉਪਕਰਨਾਂ ਦੀ ਮੁਰੰਮਤ, ਫਰਿੱਜ ਅਤੇ ਏਅਰ ਕੰਡੀਸ਼ਨਰ ਦੀ ਮੁਰੰਮਤ, ਕੇਂਦਰੀ ਏਅਰ ਕੰਡੀਸ਼ਨਿੰਗ, ਪੰਪ ਅਤੇ ਮੋਟਰ ਦੀ ਮੁਰੰਮਤ, ਪੇਂਟ ਐਪਲੀਕੇਸ਼ਨ ਤਕਨੀਕ, ਟਰੈਕਟਰ ਮਕੈਨਿਕ, ਦੋ ਅਤੇ ਤਿੰਨ ਪਹੀਆ ਵਾਹਨ ਸਰਵਿਸ , ਤਕਨੀਸ਼ੀਅਨ, ਰਿਟੇਲ ਸੇਲਜ਼, ਸਹਾਇਕ, ਬਿਊਟੀ ਥੈਰੇਪਿਸਟ ਅਤੇ ਹੋਮ ਹੈਲਥ ਸਰਵਿਸ ਸ਼ਾਮਲ ਹਨ।  

Story You May Like