The Summer News
×
Sunday, 19 May 2024

ਸਵੱਛ ਤੇ ਸੁੰਦਰ ਮਲੋਟ ਪ੍ਰੋਗਰਾਮ ਦਾ ਹੋਇਆ ਆਗਾਜ਼, ਮਲੋਟ ਸਹਿਰ ਦੇ ਸੁੰਦਰੀਕਰਨ ਲਈ ਟੀਮ ਦਾ ਗਠਨ: ਡਾ. ਬਲਜੀਤ ਕੌਰ

ਸ੍ਰੀ ਮੁਕਤਸਰ ਸਾਹਿਬ: ਸਵੱਛ ਭਾਰਤ ਮਿਸ਼ਨ ਤਹਿਤ ਅੱਜ ਸਹਿਰ ਮਲੋਟ ਦੇ ਐਡਵਰਡਗੰਜ ਵਿਖੇ ਸਵੱਛ ਤੇ ਸੁੰਦਰ ਮਲੋਟ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ. ਬਲਜੀਤ ਕੋਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ, ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੱਛਤਾ ਵੱਲ ਵਿਸ਼ੇਸ ਧਿਆਨ ਦਿੱਤਾ ਰਹਾ ਹੈ ਜਿਸ ਤਹਿਤ ਮਲੋਟ ਸਹਿਰ ਦੇ ਸੁੰਦਰੀਕਰਨ ਕਰਨ ਲਈ ਕੋਈ ਕਸ਼ਰ ਨਹੀਂ ਛੱਡੀ ਜਾਵੇਗੀ। ਉਹਨਾਂ ਸਾਰੇ ਵਿਭਾਗਾਂ ਜਿਨ੍ਹਾ ਦਾ ਸਵੱਛਤਾ ਨਾਲ ਸਬੰਧ ਹੈ। 


ਕੈਬਨਿਟ ਮੰਤਰੀ ਨੇ ਦੱਸਿਆ ਕਿ ਮਲੋਟ ਸਹਿਰ ਦੇ ਸੁ਼ੰਦਰੀਕਰਨ ਲਈ ਡਾ. ਸੰਜੀਵ ਕੁਮਾਰ ਐਸ ਡੀ ਐਮ ਮਲੋਟ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਸਹਿਰ ਦੀ ਸਾਫ ਸਫਾਈ ਅਤੇ ਸੰਦਰੀਕਰਨ ਲਈ ਕੰਮ ਕਰੇਗੀ। ਉਹਨਾਂ ਕਿਹਾ ਕਿ ਸਹਿਰ ਵਿਚ ਚੱਲ ਰਹੀ ਸੀਵਰੇਜ਼ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਮੁਕਤ ਕੀਤਾ ਜਾਵੇਗਾ।


ਇਸ ਪ੍ਰੋਗਰਾਮ ਦੋਰਾਨ ਉਨ੍ਹਾਂ ਸਹਿਰ ਦੀਆਂ ਸੜਕਾਂ, ਪੁੱਲ ਦੇ ਹੇਠਾਂ ਅਤੇ ਬਜਾਰ ਵਿਚ ਲੋਕਾਂ ਦੁਆਰਾ ਕੀਤੇ ਕਬਜ਼ੇ ਵੀ ਜਲਦ ਹਟਾਉਣ ਦੀ ਗੱਲ ਆਖੀ। ਉਹਨਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਅਤੇ ਸਹਿਰ ਦੇ ਸੁੰਦੀਕਰਨ ਲਈ ਬਣਾਈ ਗਈ ਟੀਮ ਦਾ ਪੂਰਾ ਸਾਥ ਦੇਣ ਤਾਂ ਜ਼ੋ ਸਹਿਰ ਨੂੰ ਸਵੱਛ ਤੇ ਸਾਫ ਸੁਥਰਾ ਬਣਾਇਆ ਜਾ ਸਕੇ ਅਤੇ ਅਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਹਿਰ ਦੇ ਸੁੰਦਰੀਕਰਨ ਦੀ ਮੁਹਿਮ ਵਿਚਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਨਗਰ ਕੋਸਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ 15 ਅਗਸਤ ਅਤੇ 26 ਜਨਵਰੀ ਸਮਾਗਮ ਮੋਕੇ ਪ੍ਰਸ਼ੰਸ਼ਾਂ ਪੱਤਰ ਦੇ ਨਾਲਸਨਮਾਨਿਤ ਕੀਤਾ ਜਾਵੇਗਾ।


ਇਸ ਪ੍ਰੋਗਰਾਮ ਦੋਰਾਨ ਨਗਰ ਕੋਸ਼ਲ ਦੇ ਸਫਾਈ ਕਰਮਚਾਰੀਆਂ ਨੂੰ ਤੋਹਫੇ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਮਲੋਟ ਡਾ. ਸੰਜੀਵ ਕੁਮਾਰ ਨੇ ਸਹਿਰ ਦੇ ਸੁੰਦਰੀਕਰਨ ਵਿਚ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਸੰਸ਼ਥਾਂਵਾਂ ਦਾ ਧੰਨਵਾਦ ਕੀਤਾ। ਇਸ ਮੋਕੇ ਸ. ਜਗਸੀਰ ਸਿੰਘ ਧਾਲੀਵਾਲ ਈ ਓ ਮਲੋਟ, ਸ੍ਰੀ ਗੁਰਪ੍ਰੀਤ ਸਿੰਘ ਵਿਰਦੀ ਜਿਲ੍ਹਾ ਮੀਤ ਪ੍ਰਧਾਨ ਯੂਥ, ਸ੍ਰੀ ਗਗਨਦੀਪ ਅੋਲਖ ਬਲਾਕ ਪ੍ਰਧਾਨ, ਸ੍ਰੀ ਯਾਦਵਿੰਦਰ ਸਿੰਘ ਸੋਹਣਾ ਬਲਾਕ ਪ੍ਰਧਾਨ, ਸ੍ਰੀ ਰਮੇਸ਼ ਅਰਨੀਵਾਲ ਦਫਤਰ ਇੰਚਾਰਜ,ਸ੍ਰੀ ਸੁੱਖਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸ੍ਰੀ ਲੱਵ ਬੱਤਰਾ ਪ੍ਰਧਾਨ ਟਰੱਕ ਯੂਨੀਅਨ, ਸ੍ਰੀ ਅਰਸ਼ ਬਰਾੜ ਪੀ ਏ, ਸ੍ਰੀ ਹਰਮੇਲ ਸਿੰਘ ਸੰਧੂ ਐਮ ਸੀ ਮੋਜੂਦ ਸਨ।

Story You May Like