The Summer News
×
Tuesday, 21 May 2024

ਲੁਧਿਆਣਾ 'ਚ ਤੇਜ਼ ਬਾਰਿਸ਼ ਕਾਰਨ ਜ਼ਿਆਦਾਤਰ ਹਿੱਸਿਆਂ 'ਚ ਪਾਣੀ ਭਰ ਜਾਣ ਕਾਰਨ ਆਮ ਜਨਜੀਵਨ ਪ੍ਰਭਾਵਿਤ

ਲੁਧਿਆਣਾ, 24 ਸਤੰਬਰ। ਅੱਜ ਸਵੇਰੇ ਤੋਂ ਹੀ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਬਾਰਿਸ਼ ਹੋਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ, ਨਾਲ ਹੀ ਬਾਰਿਸ਼ ਨੇ ਕਈ ਥਾਵਾਂ 'ਤੇ ਦਿੱਕਤਾਂ ਖੜ੍ਹੀਆਂ ਕਰ ਦਿੱਤੀਆਂ। ਖਾਸ ਤੌਰ 'ਤੇ ਲੁਧਿਆਣਾ 'ਚ ਤੇਜ਼ ਬਾਰਿਸ਼ ਕਾਰਨ ਜ਼ਿਆਦਾਤਰ ਹਿੱਸਿਆਂ 'ਚ ਪਾਣੀ ਭਰ ਜਾਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਸੜਕਾਂ 'ਤੇ ਵੀ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਵਾਹਨ ਪਾਣੀ 'ਚ ਭਰ ਜਾਨ ਕਾਰਨ ਕਈ ਥਾਵਾਂ 'ਤੇ ਜਾਮ ਵਾਲੀ ਸਥਿਤੀ ਬਣੀ ਹੋਈ ਹੈ | ਬੱਚਿਆਂ ਨੂੰ ਸਕੂਲ ਜਾਣ ਲਈ ਅਤੇ ਆਮ ਲੋਕਾਂ ਨੂੰ ਦਫ਼ਤਰ, ਦੁਕਾਨਾਂ ਅਤੇ ਆਪਣੇ ਕੰਮਾਂ-ਕਾਰਾਂ ’ਤੇ ਜਾਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।


ਸਵੇਰੇ ਤੋਂ ਹੀ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਚੌਰਾ ਬਾਜ਼ਾਰ, ਘੰਟਾਘਰ, ਅਕਾਲਗੜ੍ਹ ਮਾਰਕੀਟ, ਪ੍ਰਤਾਪ ਚੌਕ ਆਦਿ ਥਾਵਾਂ 'ਤੇ ਦੁਕਾਨਾਂ 'ਚ ਪਾਣੀ ਦਾਖਲ ਹੋ ਗਿਆ। ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਵੀ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਸਮੱਸਿਆਵਾਂ 'ਤੇ ਵਿਸਥਾਰ ਨਾਲ ਨਜ਼ਰ ਮਾਰੀਏ ਤਾਂ ਰੇਲਵੇ ਸਟੇਸ਼ਨ 'ਤੇ ਟ੍ਰੈਕ ਪਾਣੀ 'ਚ ਡੁੱਬ ਗਿਆ। ਕਈ ਥਾਵਾਂ ’ਤੇ ਪਾਣੀ ਦੁਕਾਨਾਂ ’ਚ ਵੀ ਦਾਖਲ ਹੋ ਗਿਆ ਹੈ, ਜਿਸ ਕਾਰਨ ਦੁਕਾਨਾਂ ’ਚ ਪਿਆ ਸਾਮਾਨ ਖ਼ਰਾਬ ਹੋ ਗਿਆ ਹੈ।

Story You May Like