The Summer News
×
Tuesday, 21 May 2024

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਮੰਡੀ 'ਚ ਰੱਖੀ ਝੋਨੇ ਦੀ ਫ਼ਸਲ ਹੋਈ ਖ਼ਰਾਬ

ਖੰਨਾ, 25 ਸਤੰਬਰ (ਧਰਮਿੰਦਰ ਸਿੰਘ) :  ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਖੇਤਾਂ ਚ ਫ਼ਸਲਾਂ ਨੂੰ ਨੁਕਸਾਨ ਹੋਇਆ ਓਥੇ ਹੀ ਦਾਣਾ ਮੰਡੀਆਂ ਚ ਝੋਨਾ ਵੀ ਖਰਾਬ ਹੋ ਰਿਹਾ ਹੈ ।ਇਹ ਤਸਵੀਰਾਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੀਆਂ ਨੇ ਜਿਥੇ ਪੁਖਤਾ ਪ੍ਰਭੰਧ ਨਾ ਹੋਣ ਦੇ ਕਾਰਨ ਮੰਡੀਆਂ ਚ ਪਈ ਝੋਨੇ ਦੀ ਫ਼ਸਲ ਪੂਰੀ ਤ੍ਰਾਣੰ ਨਾਲ ਖ਼ਰਾਬ ਹੋ ਗਈ, ਕਿਸਾਨਾਂ ਵਲੋਂ ਅਣਥੱਕ ਮੇਹਨਤ ਨਾਲ ਤਿਆਰ ਕੀਤੀ ਫ਼ਸਲ ਨੂੰ ਦਾਣਾ ਮੰਡੀਆਂ ਤਕ ਤਾਂ ਪਹੁੰਚ ਦਿੱਤਾ ਗਿਆ, ਪਰ ਘਟੀਆ ਪ੍ਰਬੰਧਾਂ ਨੇ ਉਸਦੀ ਸਾਰੀ ਮਿਹਨਤ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ।


ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੋਂਸਪੁਰ ਤੋਂ ਫ਼ਸਲ ਲੈਕੇ ਖੰਨਾ ਮੰਡੀ ਆਏ ਕਿਸਾਨ ਕਿਰਪਾਲ ਸਿੰਘ ਨੇ ਕਿਹਾ ਕਿ ਮੰਡੀ ਚ ਬੁਰਾ ਹਾਲ ਹੋਇਆ ਹੈ। ਸਰਕਾਰ ਨੇ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰਨੀ ਹੈ ਪਰ ਮਾਰਕੀਟ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਹੁਣ ਸਾਰੀ ਝੋਨੇ ਦੀ ਫ਼ਸਲ ਖਰਾਬ ਹੋ ਚੁਕੀ ਹੈ।

Story You May Like