The Summer News
×
Tuesday, 21 May 2024

ਬੇਮੌਸਮੀ ਬਰਸਾਤ, ਗੜੇਮਾਰੀ ਤੇ ਹਨ੍ਹੇਰੀ ਕਾਰਨ ਸਮਰਾਲਾ ਇਲਾਕੇ ਦੀਆਂ ਫ਼ਸਲਾਂ ਤਬਾਹ

ਸਮਰਾਲਾ, 18 ਮਾਰਚ :  ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ  ਸਿੰਘ ਰਾਜੇਵਾਲ ਨੇ ਮੰਗ ਕੀਤੀ ਹੈ ਕਿ ਬੀਤੀ  ਰਾਤ  ਪਏ ਮੀਂਹ ਅਤੇ  ਹੋਈ ਭਾਰੀ ਗੜੇਮਾਰੀ  ਕਾਰਨ ਤਬਾਹ ਹੋਈਆਂ ਫ਼ਸਲਾਂ ਦੀ ਵਿਸ਼ੇਸ਼ ਗਦਾਵਰੀ ਕਰਵਾ ਕਿ ਤੁਰੰਤ ਫ਼ਸਲਾਂ ਦਾ ਮੁਆਵਜਾ ਦੇਵੇ।  ਰਾਜੇਵਾਲ ਨੇ ਕਿਹਾ ਹੈ ਪੰਜਾਬ ਭਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬੇਮੌਸਮੀ ਬਰਸਾਤ, ਗੜੇਮਾਰੀ ਅਤੇ ਤੇਜ ਹਵਾਵਾਂ  ਕਾਰਨ ਕਣਕ, ਮੱਕੀ, ਸਰੋਂ ਅਤੇ ਆਲੂ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਈਆ ਹੈ। ਦੱਸਿਆ ਕਿ ਖੇਤਾਂ ਵਿੱਚ  ਫ਼ਸਲ ਮੀਂਹ ਕਾਰਨ ਵਿਸ਼ ਗਈ ਅਤੇ ਹਰੇ ਚਾਰੇ ਦੀ ਫਸਲ ਨੂੰ ਇਸ ਕੁਦਰਤੀ ਕਰੋਪੀ ਨੇ  ਭਾਰੀ ਨੁਕਸਾਨ ਪੁਚਾਇਆ ਹੈ।

Story You May Like