The Summer News
×
Wednesday, 22 May 2024

ਗੁਲਜ਼ਾਰ ਗਰੁੱਪ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਪੰਜ ਵਿਦਿਆਰਥੀ ਆਗਰਾ ਵਿਚ ਹੋਏ ਤਾਜ ਮਹਾਂਉਤਸਵ ਵਿਚ ਚਮਕੇ

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਪੰਜ ਵਿਦਿਆਰਥੀਆਂ ਨੇ ਆਗਰਾ ਵਿਖੇ ਆਯੋਜਿਤ ”ਤਾਜ ਮਹਾਂਉਤਸਵ” ਵਿਚ ਮਾਡਲਾਂ ਵਜੋਂ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਗਰਾ ਵਿਚ ਹੋਇਆਂ ਇਹ ਦਸ ਦਿਨਾਂ ਦਾ ਕਾਰਨੀਵਾਲ ਅਸਲ ਵਿਚ ਇੱਕ ਰੰਗਾਰੰਗ ਪਲੇਟਫ਼ਾਰਮ ਸੀ ਜਿਸ ਵਿਚ ਭਾਰਤ ਦੀਆਂ ਅਮੀਰ ਵਿਰਾਸਤੀ ਕਲਾ, ਸ਼ਿਲਪਕਾਰੀ, ਵੱਖ ਵੱਖ ਸਭਿਆਚਾਰ, ਸੈਂਕੜੇ ਪਕਵਾਨ, ਸਭਿਆਚਾਰਕ ਨ੍ਰਿਤ ਅਤੇ ਦੇਸ਼ ਦੇ ਸੰਗੀਤ ਨਾਲ ਸੱਜਿਆਂ ਹੁੰਦਾ ਹੈ। ਇਸ ਕਾਰਨੀਵਾਲ ਵਿਚ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਭਾਰਤੀ ਕਲਾਕਾਰ, ਲੋਕ ਸੰਗੀਤਕਾਰ, ਨਾਟਕਕਾਰ ਅਤੇ ਸ਼ਿਲਪਕਾਰ ਇੱਕ ਸਾਂਝੇ ਮੰਚ ’ਤੇ ਇਕਠੇ ਹੋ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਵੱਖ ਵੱਖ ਰੰਗਾਂ ਵਿਚ ਰੰਗੇ ਇਕ ਕਾਰਨੀਵਾਲ ਵਿਚ ਭਾਰਤੀ ਸਭਿਆਚਾਰ ਨਾਲ ਜੁੜਿਆਂ ਇਕ ਫ਼ੈਸ਼ਨ ਸ਼ੋਅ ਵੀ ਸੀ। ਜਿਸ ਵਿਚ ਗੁਲਜ਼ਾਰ ਗਰੁੱਪ ਦੇ ਪੰਜ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।


ਜ਼ਿਕਰਯੋਗ ਹੈ ਕਿ ਕੌਮੀ ਪੱਧਰ ਦਾ ਇਹ ਫ਼ੈਸ਼ਨ ਅਤੇ ਮਾਡਲਿੰਗ ਪਲੇਟਫ਼ਾਰਮ ਨੌਜਵਾਨਾਂ ਲਈ ਮਾਡਲਿੰਗ ਲਾਈਨ ਨੂੰ ਹੋਰ ਉੱਜਲ ਕਰਨ ਲਈ ਇਹ ਇੱਕ ਬਿਹਤਰੀਨ ਪਲੇਟਫ਼ਾਰਮ ਸਾਬਤ ਹੁੰਦਾ ਹੈ। ਜਿਸ ਵਿਚ ਕੌਮਾਂਤਰੀ ਪੱਧਰ ਦੇ ਡਿਜ਼ਾਈਨਰ, ਮਾਡਲ, ਕੋਰੀਓਗ੍ਰਾਫਰ ਅਤੇ ਪੇਸ਼ੇਵਾਰ ਹਿੱਸਾ ਲੈਂਦੇ ਹਨ। ਇਨ੍ਹਾਂ ਕੌਮਾਂਤਰੀ ਹਸਤੀਆਂ ਨਾਲ ਇਨ੍ਹਾਂ ਪੰਜ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਰਾਮਸਕਲ ਗੁੱਜਰ ਸਾਬਕਾ ਮੰਤਰੀ ਆਗਰਾ ਅਤੇ ਐੱਸ ਪੀ ਸਿੰਘ ਬਘੇਲ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਅਧਿਕਾਰੀ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਸੰਸਕ੍ਰਿਤੀ ਨਾਲ ਜੁੜੀਆਂ ਪੋਸ਼ਾਕਾਂ ਕਰਕੇ ਆਪਣੀ ਮਾਡਲਿੰਗ ਦਾ ਲੋਹਾ ਮਨਵਾਇਆ।


ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਐਗਜਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਅਜਿਹੇ ਸਮਾਗਮਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਦਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਦੀਆਂ ਪਰੰਪਰਾਵਾਂ ਅਤੇ ਸਭਿਆਚਾਰ ਨੂੰ ਵੀ ਸਿੱਖਣ ਦਾ ਮੌਕਾ ਮਿਲਦਾ ਹੈ, ਜੋ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਅਤੇ ਲਾਜ਼ਮੀ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਹੋਰ ਵੀ ਵਧੀਆ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Story You May Like