The Summer News
×
Tuesday, 21 May 2024

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਰਿਲੀਜ਼, ਤਿੰਨ ਘੰਟਿਆਂ 'ਚ ਮਿਲੇ 34 ਲੱਖ ਵਿਊਜ਼

ਮਾਨਸਾ: ਮਹਰੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਅੱਜ ਰਿਲੀਜ਼ ਹੋਇਆ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਰਿਲੀਜ਼ ਹੋਇਆ ਹੈ। ਸਰੋਤਿਆਂ ਨੇ ਇਹ ਗੀਤ ਤਿੰਨ ਘੰਟਿਆਂ 'ਚ 34 ਲੱਖ ਤੋਂ ਵੱਧ ਲੋਕ ਸੁਣ ਚੁੱਕੇ ਹਨ। ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਹਰੀ ਸਿੰਘ ਨਲਵਾ 'ਤੇ ਗਾਇਆ ਗਿਆ ਹੈ।‘ਵਾਰ’ ਗੀਤ ਵਿੱਚ ਹਰੀ ਸਿੰਘ ਨਲਵਾ ਦੀ ਬਹਾਦਰੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ਸੀ। ਗੀਤ ਨੂੰ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਐੱਸ.ਵਾਈ.ਐੱਲ. ਗੀਤ ਰਿਲੀਜ਼ ਕੀਤਾ ਗਿਆ। ਦਾ ਦੂਜਾ ਨਵਾਂ ਗੀਤ 'ਵਾਰ' ਰਿਲੀਜ਼ ਹੋ ਗਿਆ ਹੈ।


 


Story You May Like