The Summer News
×
Sunday, 12 May 2024

1947 ਦੀ ਵੰਡ ਵਿੱਚ ਸਭ ਕੁਝ ਖੋ ਦਿੱਤਾ ਪਰ ਫੇਰ ਵੀ ਨਹੀਂ ਮੰਨੀ ਹਾਰ, ਅੱਜ ਦੋ ਹਜ਼ਾਰ ਕਰੋੜ ਦੀ ਟਰਨ ਓਵਰ

ਲੁਧਿਆਣਾ  : (ਭਰਤ ਸ਼ਰਮਾ) – ਲੁਧਿਆਣਾ ਦੀ ਰਹਿਣ ਵਾਲੀ 82 ਸਾਲਾ ਪਦਮਸ੍ਰੀ ਰਜਨੀ ਬੈਕਟਰ ਨੂੰ ਸਾਲ 2021 ਵਿਚ ਬਿਜ਼ਨੈੱਸ ਵੁਮੈਨ ਆਫ ਦ ਈਅਰ ਤੇ ਸਮਾਜ ਸੇਵਿਕਾ ਦੇ ਤੌਰ ਤੇ ਪਦਮਸ੍ਰੀ ਨਾਲ ਨਿਵਾਜਿਆ ਗਿਆ| ਰਜਨੀ ਬੈਕਟਰ ਦੀ ਉਮਰ 82 ਸਾਲਾ ਹੈ ਪਰ ਅੱਜ ਵੀ ਉਹ ਉਨ੍ਹਾਂ ਮਹਿਲਾਵਾਂ ਦੇ ਲਈ ਪ੍ਰੇਰਨਾ ਹੈ ਜੋ ਅੱਜ ਵੀ ਸਮਾਜ ਦੀ ਬੇੜੀਆਂ ਦੇ ਵਿੱਚ ਜਕੜੀ ਹੋਈਆਂ ਸਨ |  ਘਰ ਤੋਂ ਬਾਹਰ ਕੰਮ ਕਰਨ ਲਈ ਸੋਚ ਰਹੀਆਂ ਨੇ ਪਦਮਸ੍ਰੀ ਰਜਨੀ ਬੈਕਟਰ ਕ੍ਰੀਮਿਕਾ ਕੰਪਨੀ ਦੀ ਚੇਅਰਪਰਸਨ ਤੇ ਫਾਊਂਡਰ ਹੈ| ਉਹਨਾਂ ਨੇ ਮਾਤਰ ਤਿੱਨ ਸੌ ਰੁਪਏ ਦੇ ਵਿਚ ਬਿਜ਼ਨੈੱਸ ਦੀ ਸ਼ੁਰੂਵਤ ਕੀਤੀ ਸੀ ਤੇ ਅੱਜ ਬਿਜ਼ਨਸ ਦੋ ਹਜ਼ਾਰ ਕਰੋੜ ਦੀ ਟਰਨ ਓਵਰ ਤਕ ਪਹੁੰਚ ਚੁੱਕਾ ਹੈ ਵਿਸ਼ਵ ਦੀ ਫਾਸਟ ਫੂਡ ਦੀ ਵੱਡੀ ਮਰਚੇਂਡਾਈਜ਼ ਕੰਪਨੀਆਂ ਜਿਵੇਂ ਮੈਕਡੌਨਲਡ ਕੇਐੱਫਸੀ ਬਰਗਰ ਕਿੰਗ ਵਰਗੀਆਂ ਕੰਪਨੀਆਂ ਕ੍ਰਿਮਿਕਾ ਕੰਪਨੀ ਦੀ ਕਲਾਇੰਟ ਨੇ ਰਜਨੀ ਬੈਕਟਰ ਦਾ ਸਤਾਰਾਂ ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਇਕ ਮਾਂ ਦਾ ਰੋਲ ਨਿਭਾਇਆ ਤੇ ਫੇਰ ਬਿਜਨੈੱਸਵੂਮੈਨ ਦਾ ਫ਼ਰਜ਼ ਬਾਖ਼ੂਬੀ ਨਿਭਾਇਆ|


ਬਟਵਾਰੇ ਦਾ ਦਰਦ ਅੱਜ ਵੀ ਯਾਦ


ਪਦਮਸ੍ਰੀ ਰਜਨੀ ਬੈਕਟਰ ਦੱਸਦੀ ਹੈ ਕਿ ਜਦ ਉਹ ਛੋਟੀ ਸੀ ਤਾਂ ਭਾਰਤ ਪਾਕਿਸਤਾਨ ਦੇ ਬਟਵਾਰੇ ਦਾ ਦਰਦ ਉਨ੍ਹਾਂ ਨੇ ਸਿਆਹ ਹੈ ਉਹ ਉਸ ਸਮੇਂ ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਘੁੰਮਣ ਗਈ ਸੀ ਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਰਈਸ ਸੀ ਤੇ ਪਰਿਵਾਰ ਵਿੱਚ ਸਾਰੇ ਪੜ੍ਹੇ ਲਿਖੇ ਸਨ ਉਨ੍ਹਾਂ ਦੇ ਨਾਨਾ ਜੀ ਰਾਏ ਸਾਬ ਕੇਹਲਾਉਂਦੇ ਸੀ ਉਨ੍ਹਾਂ ਦਾ ਪਰਿਵਾਰ ਕਾਫ਼ੀ ਵੱਡਾ ਸੀ ਪਰ ਜਦ ਬਟਵਾਰਾ ਹੋਇਆ ਤਾਂ ਪਠਾਨਕੋਟ ਵਿੱਚ ਹੀ ਫਸ ਗਏ ਉਸ ਵਕਤ ਜੰਮੂ ਦੇ ਗਵਰਨਰ ਉਨ੍ਹਾਂ ਦੇ ਨਾਨਾ ਦੇ ਕਾਫ਼ੀ ਨਜ਼ਦੀਕ ਸੀ ਜਿਸ ਤੋਂ ਬਾਅਦ ਉਹ ਕਾਫੀ ਸਮੇਂ ਤੱਕ ਜੰਮੂ ਵਿਖੇ ਰੁਕੇ ਰਹੇ ਉਸ ਤੋਂ ਬਾਅਦ ਸੱਤ ਦਿਨ ਤੱਕ ਸਟੇਸ਼ਨ ਦੇ ਵਿੱਚ ਪਿੱਪਲ ਦੇ ਪੇਡ ਦੇ ਥੱਲੇ ਗੱਡੀ ਦਾ ਇੰਤਜ਼ਾਰ ਕਰਦੇ ਰਹੇ ਤੇ ਸੱਤ ਦਿਨ ਬਾਅਦ ਟਰੇਨ ਆਈ ਤੇ ਮਾਲ ਗੱਡੀ ਵਿੱਚ ਬੈਠ ਕੇ ਅੰਮ੍ਰਿਤਸਰ ਪਹੁੰਚੇ ਉਨ੍ਹਾਂ ਦਾ ਭਰਾ ਅਤੇ ਭਾਬੀ ਤੇ ਬੇਟਾ ਪਾਕਿਸਤਾਨ ਦੇ ਵਿੱਚ ਬੁਰਕਾ ਪਹਿਨ ਕੇ ਭਾਰਤ ਆਏ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਉਹ ਸਮਾਂ ਹਮੇਸ਼ਾ ਯਾਦ ਰਹੇਗਾ|


ਕਿੱਦਾਂ ਬਣੀ ਹਾਊਸਵਾਈਜ਼ ਤੋਂ ਬਿਜ਼ਨੈੱਸ ਟਾਈਕੂਨ


ਰਜਨੀ ਬੇਕਟਰ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਘੱਟ ਉਮਰਾਂ ਵਿੱਚ ਹੀ ਕੁੜੀਆਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਸੀ ਇਸ ਲਈ ਉਨ੍ਹਾਂ ਦੀ ਵੀ ਸਤਾਰਾਂ ਸਾਲ ਦੀ ਉਮਰ ਤੇ ਹੀ ਸ਼ਾਦੀ ਕਰ ਦਿੱਤੀ ਗਈ | ਉਨ੍ਹਾਂ ਦਾ ਵਿਆਹ ਲੁਧਿਆਣਾ ਦੇ ਆੜ੍ਹਤੀ ਪਰਿਵਾਰ ਦੇ ਨਾਲ ਕੀਤਾ ਗਿਆ ਸੀ ਪਰਿਵਾਰ ਕਾਫ਼ੀ ਸਮਰਿੱਧ ਸੀ ਤੇ ਉਨ੍ਹਾਂ ਨੇ ਕਾਫ਼ੀ ਸਾਲ ਤਕ ਮਾਂ ਦੀ ਭੂਮਿਕਾ ਨਿਭਾਈ ਉਨ੍ਹਾਂ ਨੂੰ ਖਾਣਾ ਬਣਾਉਣ ਦਾ ਕਾਫੀ ਸ਼ੌਂਕ ਸੀ ਤਾਂ ਆਪਣੇ ਘਰ ਦੇ ਵਿੱਚ ਤੇ ਆਂਢ ਗੁਆਂਢ ਦੇ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਵਧੀਆ ਪਕਵਾਨ ਪਿਆਰ ਨਾਲ ਖੁਆਉਂਦੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਹੀ ਜਾਣ ਪਛਾਣ ਦੇ ਇਕ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕੰਮ ਹੀ ਕਿਉਂ ਨਹੀਂ ਕਰ ਲੈਂਦੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਈਸਕਰੀਮ ਬਣਾਉਣ ਦੇ ਲਈ ਇਕ ਛੋਟੀ ਮਸੀਨ ਲਿਆਈ ਜਿਸ ਤੋਂ ਬਾਅਦ ਕੰਮ ਵਧਦਾ ਗਿਆ ਤੇ ਹੋਰ ਵੀ ਯੂਨਿਟਾਂ ਲਾਈਆਂ ਜਿਸ ਤੋਂ ਬਾਅਦ ਬਿਸਕੁਟ ਬਣਾਉਣ ਵਾਲੀ ਫੈਕਟਰੀ ਵੀ ਲਾਈ ਤੇ ਅੱਜ ਉਨ੍ਹਾਂ ਦੀ ਕੰਪਨੀ ਦੋ ਹਜਾਰ ਕਰੋੜ ਦਾ ਟਰਨ ਓਵਰ ਰੱਖਦੀ ਹੈ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸਹੁਰਾ ਤੇ ਪਤੀ ਉਨ੍ਹਾਂ ਨੂੰ ਹਰ ਵਕਤ ਸਪੋਰਟ ਕਰਦੇ ਹਨ |


ਲੋਕੀਂ ਦੇਂਦੇ ਸੀ ਤਾਅਨੇ


ਰਜਨੀ ਬੈਕਟਰ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਬਿਜ਼ਨੈੱਸ ਦੀ ਸ਼ੁਰੁਆਤ ਕੀਤੀ ਤਾਂ ਤਦ ਉਹ ਮੇਲਿਆਂ ਵਿੱਚ ਜਾ ਕੇ ਆਈਸਕ੍ਰੀਮ ਵੇਚਦੀ ਸੀ ਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਕੁਝ ਰਿਸ਼ਤੇਦਾਰ ਤੇ ਸ਼ਹਿਰ ਦੇ ਕਈ ਲੋਕ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਬਣਾਉਂਦੇ ਸੀ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੁਲਫ਼ੀਆਂ ਵੇਚੇਗੀ ਪਰ ਉਨ੍ਹਾਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਸੀ ਉਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰ ਦੀ ਹੀ ਸੁਣੀ ਇਸ ਤੋਂ ਬਾਅਦ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਤੋਂ ਵੀ ਇਕ ਕੋਰਸ ਕੀਤਾ ਜਿਸ ਵਿੱਚ ਉਨ੍ਹਾਂ ਨੇ ਵਨੀਲਾ ਆਈਸਕ੍ਰੀਮ ਦਾ ਫਲੇਵਰ ਬਣਾਉਣਾ ਸਿੱਖਿਆ ਪਰ ਉਨ੍ਹਾਂ ਨੇ ਆਪਣੀ ਇਨੋਵੇਸ਼ਨ ਦੇ ਨਾਲ ਇੱਕ ਫਲੇਵਰ ਤੋਂ 40 ਫਲੇਵਰ ਬਣਾ ਦਿੱਤੇ ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਕਾਫ਼ੀ ਹੈਰਾਨ ਹੋ ਗਏ|


ਨਾਰੀ ਸ਼ਕਤੀ ਦੇ ਲਈ ਮਿਸਾਲ


ਪਦਮਸ੍ਰੀ ਰਜਨੀ ਬੈਕਟਰ ਨਾਰੀ ਸ਼ਕਤੀ ਦੇ ਲਈ ਇਕ ਵੱਡੀ ਮਿਸਾਲ ਹੈ ਉਨ੍ਹਾਂ ਨੇ ਉਸ ਵਕਤ ਸਮਾਜ ਦੀ ਰੀਤੀ ਰਿਵਾਜ ਤੇ ਪਾਬੰਦੀਆਂ ਨੂੰ ਤੋੜਿਆ ਤੇ ਇੱਕ ਮਾਂ ਦੀ ਭੂਮਿਕਾ ਨਿਭਾਉਂਦੇ ਹੋਏ ਬਿਜ਼ਨਸ ਦੀ ਸ਼ੁਰੁਆਤ ਕੀਤੀ | ਅੱਜ ਬਿਜ਼ਨੈੱਸ ਨੂੰ ਇਸ ਬੁਲੰਦੀਆਂ ਤੇ ਲੈ ਆਈ ਉਹ ਦੇਸ਼ ਦੀ ਮਹਿਲਾਵਾਂ ਦੇ ਲਈ ਇਕ ਪ੍ਰੇਰਨਾ ਨੇ ਉਨ੍ਹਾਂ ਨੇ ਕਦੇ ਵੀ ਸਮਾਜ ਸੇਵਾ ਨਹੀਂ ਛੱਡੀ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ ਜਿਸ ਨੂੰ ਵੀ ਮਦਦ ਦੀ ਲੋੜ ਹੁੰਦੀ ਉਹ ਉਸ ਦੀ ਖ਼ੁਦ ਮੱਦਦ ਕਰਦੇ ਸਨ | ਉਨ੍ਹਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤਕ ਹਸਪਤਾਲਾਂ ਦੇ ਵਿੱਚ ਵੀ ਸੇਵਾ ਕਰਦੀ ਰਹੀ ਤੇ ਕਈ ਐੱਨਜੀਓ ਦੇ ਨਾਲ ਜੁੜੀ ਹੋਈ ਹੈ ਉਹ ਹਰ ਵਕਤ ਲੋਕਾਂ ਦੀ ਮਦਦ ਦੇ ਲਈ ਤਿਆਰ ਰਹਿੰਦੀ ਹੈ|


ਨੌਜਵਾਨਾਂ ਦੇ ਲਈ ਸੰਦੇਸ਼


ਪਦਮਸ੍ਰੀ ਰਜਨੀ ਬੈਕਟਰ ਨੇ ਸਾਡੇ ਨਾਲ ਗੱਲ ਕਰਦਿਆਂ ਹੋਇਆ ਨੌਜਵਾਨ ਪੀੜ੍ਹੀ ਨੂੰ ਇਕ ਸੰਦੇਸ਼ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਕਦੇ ਵੀ ਆਪਣੀ ਸੱਭਿਅਤਾ ਸੰਸਕਾਰਾਂ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਕੋਈ ਵੀ ਕੰਮ ਕਰੋ ਪਰ ਸੱਚੇ ਮਨ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਜੁੜ ਕੇ ਹੀ ਮਿਹਨਤ ਤੇ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਕਦੇ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਬਿਜ਼ਨੈੱਸ ਨੂੰ ਖੜ੍ਹਾ ਕਰਨ ਦੇ ਲਈ ਕਈ ਸਾਲ ਲੱਗ ਜਾਂਦੇ ਹਨ ਕੁਝ ਦਿਨਾਂ ਦੇ ਵਿੱਚ ਹੀ ਕਾਮਯਾਬ ਹੋਣ ਦੇ ਲਈ ਆਪਣੀ ਸੱਭਿਅਤਾ ਅਤੇ ਸਸਕਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਕੁਆਲਿਟੀ ਦੇ ਨਾਲ ਸਮਝੌਤਾ ਕਰਦੇ ਹੋ ਤਾਂ ਥੋੜ੍ਹੇ ਪੈਸਿਆਂ ਦੇ ਲਈ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹੋ ਜੇ ਤੁਸੀਂ ਕੋਈ ਵੀ ਕੰਮ ਸੱਚੇ ਮਨ ਨਾਲ ਕਰੋਗੇ ਤਾਂ ਤੁਸੀਂ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ|


Story You May Like