The Summer News
×
Wednesday, 15 May 2024

ਐਨ.ਆਰ.ਆਈ ਬੀਬੀਆਂ ਨੇ ਪਬਲਿਕ ਮਾਡਲ ਸਕੂਲ 'ਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਲੁਧਿਆਣਾ, 27 ਮਈ : ਵਿਸ਼ਵਕਰਮਾ ਕਲੋਨੀ ਦੇ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਇੰਗਲੈਂਡ ਨਿਵਾਸੀ ਸ੍ਰੀਮਤੀ ਜਸਮੀਤ ਕੌਰ, ਸ੍ਰੀਮਤੀ ਪਿੰਦਰਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਜੀਤ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬ ਵਾਸੀ ਅਕਸਰ ਹੀ ਲੋੜਵੰਦ ਸੀ ਮਦਦ ਲੀ ਅੱਗੇ ਰਹਿੰਦੇ ਹਨ। ਇਸ ਕੜੀ ਦੇ ਤਹਿਤ ਅੱਜ ਸਕੂਲ ਦੇ ਨਵੇਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬੂਟ ਵੰਡੇ।


ਇਸ ਮੌਕੇ ਇੰਗਲੈਂਡ ਨਿਵਾਸੀ ਸ੍ਰੀਮਤੀ ਜਸਮੀਤ ਕੌਰ, ਸ੍ਰੀਮਤੀ ਪਿੰਦਰਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸਦਾ ਹੀ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਮੇਸ਼ਾਂ ਹੀ ਤਿਆਰ ਰਹਿੰਦਾ ਹੈ, ਜਦੋਂ ਵੀ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ ਹਨ। ਜਿਸ ਨਾਲ ਉਹਨਾਂ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਦਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ, ਸਕੂਲ ਦੀ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ, ਪਰਮਿੰਦਰ ਸਿੰਘ, ਸੰਦੀਪ ਸਿੰਘ ਅਤੇ ਪ੍ਰਾਇਮਰੀ ਵਿੰਗ ਦੀ ਇੰਚਾਰਜ ਸ੍ਰੀਮਤੀ ਪ੍ਰਿਤਪਾਲ ਕੌਰ ਨੇ ਸਕੂਲ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ। ਸਮਾਰੋਹ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਜੀਤ ਕੌਰ ਨੇ ਸ੍ਰੀਮਤੀ ਜਸਮੀਤ ਕੌਰ ਤੇ ਸ੍ਰੀਮਤੀ ਪਿੰਦਰਜੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Story You May Like