The Summer News
×
Tuesday, 21 May 2024

ਹਲਕਾ ਸਾਹਨੇਵਾਲ ਦਾ ਕੋਈ ਬੱਚਾ ਸਿੱਖਿਆ ਤੋਂ ਨਹੀਂ ਰਹੇਗਾ ਵਾਂਝਾ: ਐਮਐਲਏ ਮੁੰਡੀਆਂ

ਮੰਗਲੀ ਨੀਚੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚ ਨਵੇਂ ਬਣੇ ਕਲਾਸ ਰੂਮ ਦਾ ਐਮਐਮਐਲਏ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਉਦਘਾਟਨ


ਲੁਧਿਆਣਾ 27 ਮਈ (ਦਲਜੀਤ ਵਿੱਕੀ) ਅੱਜ ਇੱਥੇ ਸਾਹਨੇਵਾਲ ਹਲਕੇ ਚ ਪੈਂਦੇ ਪਿੰਡ ਮੰਗਲੀ ਨੀਚੀ ਵਿਖੇ ਸਥਾਨਕ ਐਮਐਲਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਵੇਂ ਬਣੇ ਕਲਾਸ ਰੂਮ ਦਾ ਅੱਜ ਉਦਘਾਟਨ ਕੀਤਾ ਗਿਆ, ਤਾਂ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਸਰਦੀ, ਗਰਮੀਂ ਅਤੇ ਮੀਂਹ ਦੇ ਦੌਰਾਨ ਪੜ੍ਹਾਈ ਚ ਕਿਸੇ ਵੀ ਤਰਾਂ ਦਾ ਵਿਘਨ ਨਾ ਪੈ ਸਕੇ। ਇਸ ਦੌਰਾਨ ਐਮਐਲਏ ਵੱਲੋਂ ਸਰਕਾਰੀ ਸਕੂਲ ਦੇ ਅੱਠਵੀਂ, ਦੱਸਵੀਂ ਅਤੇ ਬਾਰਵੀਂ ਜਮਾਤ ਚ ਚੰਗੇ ਅੰਕ ਲੈਕੇ ਮੈਰਿਟ ਸੂਚੀ ਚ ਅਪਣਾ ਨਾਂਅ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦੇਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਥੀਆਂ ਨੂੰ ਦਿੱਤੀ ਜਾਣ ਵਾਲੀਆਂ ਮੁਫ਼ਤ ਵਰਦੀਆਂ ਵੀ ਤਕਸੀਮ ਕੀਤੀਆਂ ਅਤੇ ਕਿਹਾ ਕਿ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਹਰ ਸੁਵਿਧਾ ਮੁਹਈਆ ਕਰਨ ਲਈ ਸਰਕਾਰ ਯਤਨਸ਼ੀਲ ਹੈ।


Whats-App-Image-2023-05-27-at-16-23-32


ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਐਮਐਲਏ ਨੇ ਕਿਹਾ ਕਿ ਸਾਡਾ।ਟੀਚਾ ਪੰਜਾਬ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਚੰਗੇ ਨਤੀਜਿਆਂ ਕਰਕੇ ਅਤੇ ਸਕੂਲਾਂ ਦੇ ਚੰਗੇ ਇੰਫਰਾਸਟਰਕਚਰ ਕਰਕੇ ਵੱਡੀ ਗਿਣਤੀ ਦੇ ਵਿਚ ਨਿੱਜੀ ਸਕੂਲਾਂ ਤੋਂ ਵੀ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਰੁਖ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਫੀਸ ਤੋਂ ਮੁਫ਼ਤ ਵਰਦੀਆਂ ਅਤੇ ਕਿਤਾਬਾਂ ਦੀ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਚ ਜੋ ਪਿਛਲੀਆਂ ਸਰਕਾਰਾਂ ਦੌਰਾਨ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਆਵੇ। ਅੱਜ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਗਲੀ ਨੀਚੀ ਜੇ ਬਣੇ ਨਵੇਂ ਕਲਾਸ ਰੂਮ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਹਨਾਂ ਜਮਾਤਾਂ ਦੇ ਵਿੱਚ ਬੈਠ ਕੇ ਹੀ ਸਾਡੇ ਦੇਸ਼ ਦਾ ਭਵਿੱਖ ਸੁਨਹਿਰੀ ਹੋਵੇਗਾ।


ਇਸ ਮੌਕੇ ਵਿਧਾਇਕ ਮੁੰਡਿਆਂ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਵੰਡਦੇ ਹੋਏ ਉਹਨਾਂ ਨੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ, ਸਕੂਲ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਵਾਇਆ ਕਿ ਸਾਹਨੇਵਾਲ ਹਲਕੇ ਦਾ ਕੋਈ ਵੀ ਬੱਚਾ ਪੈਸਿਆ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ ਸਰਕਾਰ ਉਸ ਦੀ ਹਰ ਪੱਖੋਂ ਮਦਦ ਕਰੇਗੀ। ਸਕੂਲ ਦੇ ਕਲਾਸ ਰੂਮ ਦੇ ਉਦਘਾਟਨ ਸਮੇਂ ਐਮ ਐਲ ਏ ਹਰਦੀਪ ਸਿੰਘ ਮੁੰਡਿਆਂ ਦੇ ਟੀਮ ਮੈਂਬਰ ਵੀ ਮੌਜੂਦ ਰਹੇ। ਸਕੂਲ ਵਿਚ ਹੋਏ ਵਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਵੀ ਐਮ ਐਲ ਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Story You May Like