The Summer News
×
Saturday, 11 May 2024

ਰਾਮਗੜ੍ਹੀਆ ਗਰਲਜ਼ ਕਾਲਜ ਦੀ ਐੱਨ .ਐੱਸ .ਐੱਸ.ਇਕਾਈ ਅਤੇ ਰੈੱਡ ਰਿਬਨ ਕਲੱਬ ਨੇ ਟੀ.ਬੀ. ਦਿਵਸ ਮਨਾਇਆ 

 

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਐੱਨ .ਐੱਸ. ਐੱਸ.ਇਕਾਈ ਅਤੇ ਰੈੱਡ ਰਿਬਨ ਕਲੱਬ ਵੱਲੋਂ ਅੱਜ  ਟੀ.ਬੀ. ਦਿਵਸ ਦੇ ਮੌਕੇ ਕਾਲਜ ਵਿਖੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਹਿੱਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਭਾਸ਼ਨ ਦੇ ਕੇ ਇਸ ਭਿਆਨਕ ਬੀਮਾਰੀ ਬਾਰੇ ਚਰਚਾ ਕਰਦਿਆਂ ਸਾਰਿਆਂ ਨੂੰ ਸੁਚੇਤ ਕਰਨ ਲਈ ਇਸ ਬਿਮਾਰੀ ਦੇ ਲੱਛਣਾਂ ਅਤੇ ਇਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ। ਵਿਦਿਆਰਥੀਆਂ ਵੱਲੋਂ ਟੀ.ਬੀ.ਦੀ ਬੀਮਾਰੀ ਨੂੰ ਦਰਸਾਉਂਦੇ ਹੋਏ ਪੋਸਟਰ ਬਣਾਏ ਅਤੇ  ਇਸ ਦੀ ਰੋਕਥਾਮ ਸੰਬੰਧੀ ਸਲੋਗਨ ਲਿਖੇ।

 

ਪ੍ਰੋ. ਕਿਰਨ ਨੇ ਵਿਦਿਆਰਥਣਾਂ ਨੂੰ ਟੀ.ਬੀ.ਦੀ ਬਿਮਾਰੀ ਬਾਰੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਇਲਾਜ ਅਤੇ ਪ੍ਰਹੇਜ਼ ਜ਼ਰੂਰੀ ਹੈ ਇਸ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ  ਤੰਦਰੁਸਤੀ ਕੁਦਰਤ ਦੀ ਬਖ਼ਸ਼ੀ ਅਨਮੋਲ ਦਾਤ ਹੈ ,ਸਿਹਤ ਸੰਭਾਲ ਲਈ ਬਿਮਾਰੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ, ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਐੱਨ. ਐੱਸ .ਐੱਸ. ਯੂਨਿਟ ਦਾ ਇਹ ਬਹੁਤ ਵਧੀਆ ਉਪਰਾਲਾ ਹੈ ।ਐੱਨ .ਐੱਸ .ਐੱਸ.ਇਕਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ  ਪ੍ਰੋ.ਕਿਰਨ, ਪ੍ਰੋ.ਹਿਨਾ ਅਤੇ ਡਾ. ਹਰਬਿੰਦਰ ਕੌਰ ਨੇ ਵਿਦਿਆਰਥਣਾਂ ਦੁਆਰਾ ਦਿੱਤੇ ਭਾਸ਼ਣ ਅਤੇ ਬਣਾਏ ਗਏ ਪੋਸਟਰਾਂ ਅਤੇ  ਲਿਖੇ ਗਏ ਸਲੋਗਨਾਂ ਬਾਰੇ ਉਹਨਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਸ਼ਾਬਾਸ਼ ਦਿੱਤੀ।

 

Story You May Like