The Summer News
×
Tuesday, 21 May 2024

PAU ਮੌਸਮ ਵਿਭਾਗ ਨੇ ਓਰੇਂਜ ਅਤੇ ਯੇਲੋ ਅਲਟਰ ਕੀਤਾ ਜਾਰੀ,ਕਿਹਾ 4 ਤਰੀਕ ਤੱਕ ਹੋਵੇਗੀ ਬਰਸਾਤ

ਲੁਧਿਆਣਾ : ਬਦਲ ਰਹੇ ਮੌਸਮ ਦੇ ਮਿਜ਼ਾਜ ਨੂੰ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪੀ.ਕੇ ਕਿੰਗਰਾ ਨੇ ਦਾਅਵਾ ਕੀਤਾ ਹੈ, ਕਿ ਆਈ ਐਮ ਡੀ ਦੀ ਰਿਪੋਰਟ ਦੇ ਮੁਤਾਬਕ 3 ਤਰੀਕ ਨੂੰ ਔਰੇਂਜ਼ ਅਲਰਟ ਅਤੇ 4 ਤਰੀਕ ਨੂੰ ਹੈ ਯੈਲੋ ਅਲਰਟ। ਉਨ੍ਹਾਂ ਕਿਹਾ ਕਿ 5 ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਮੌਸਮ ਵਿਗਿਆਨੀ ਡਾਕਟਰ ਪੀ.ਕੇ ਕਿੰਗਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੌਸਮ ਦੇ ਬਦਲ ਰਹੇ ਮਜਾਜ਼ ਨੂੰ ਲੈਕੇ ਆਈ ਐਮ ਡੀ ਵੱਲੋਂ 3 ਤਰੀਕ ਨੂੰ ਔਰਤ ਅਲਾਟ ਜਾਰੀ ਕੀਤਾ ਗਿਆ ਹੈ ਅਤੇ 4 ਤਰੀਕ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਈ ਤੱਕ ਕੋਈ ਵੀ ਅਜਿਹਾ ਰਿਕਾਰਡ ਦਰਜ ਨਹੀਂ ਕੀਤਾ ਗਿਆ । ਏਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਫਸਲਾਂ ਨਹੀਂ ਕੱਟੀਆਂ ਉਨ੍ਹਾਂ ਲਈ ਇਹ ਬਾਰਿਸ਼ ਨੁਕਸਾਨਦਾਇਕ ਹੈ।

Story You May Like