The Summer News
×
Friday, 10 May 2024

ਰੈੱਡ ਰਿਬਨ ਕਲੱਬ ਅਤੇ ਜੂਆਲੋਜੀ ਵਿਭਾਗ ਵੱਲੋਂ ਟੀਬੀ ਦਿਵਸ ਮਨਾਇਆ 

ਖੰਨਾ (ਰਵਿੰਦਰ ਸਿੰਘ ਢਿੱਲੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਰੈੱਡ ਰਿਬਨ ਕਲੱਬ ਵੱਲੋਂ ਜੂਆਲੋਜੀ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ। ਤਪਦਿਕ ਫੇਫੜਿਆਂ ਦੇ ਘਾਤਕ ਬਿਮਾਰੀ ਹੈ। ਇਹ ਬੈਕਟੀਰੀਆ ਅਤੇ ਸੰਕ੍ਰਮਿਤ ਵਿਅਕਤੀਆਂ ਰਾਹੀਂ ਫੈਲਦੀ ਹੈ। ਇਸ ਬੀਮਾਰੀ ਬਾਰੇ ਜਾਗਰੂਕ ਕਰਨ ਲਈ ਰੈਡ ਰਿਬਨ ਕਲੱਬ ਅਤੇ ਜੂਆਲੋਜੀ ਵਿਭਾਗ ਵੱਲੋਂ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਗੈਸਟ ਲੈਕਚਰ ਡਾਕਟਰ ਗੋਰਵ ਚੋਪੜਾ, ਡਿਸਪੈਂਸਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ  ਦੇ ਆਯੁਰਵੈਦਿਕ ਮੈਡੀਕਲ ਅਫਸਰ ਦੁਆਰਾ ਦਿੱਤਾ ਗਿਆ।

 

ਡਾਕਟਰ ਗੋਰਵ ਨੇ ਟੀਬੀ ਦੀ ਬਿਮਾਰੀ ਦੇ ਕਾਰਨਾਂ, ਸਾਵਧਾਨੀਆਂ, ਰੋਕਥਾਮ ਦੇ ਤਰੀਕਿਆਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਟੀਬੀ ਦੀਆਂ ਵੱਖ ਵੱਖ ਕਿਸਮਾਂ ਬਾਰੇ ਵੀ ਦੱਸਿਆ। ਵਿਦਿਆਰਥੀਆਂ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਅੰਤ ਵਿੱਚ ਰੈਡ ਰਿਬਨ ਕਲੱਬ ਅਤੇ ਜੁਆਲੋਜੀ ਵਿਭਾਗ ਵੱਲੋਂ ਡਾਕਟਰ ਗੋਰਵ ਚੋਪੜਾ ਦਾ ਸਨਮਾਨ ਕੀਤਾ ਗਿਆ ।

 

ਇਸ ਮੌਕੇ ਪ੍ਰੋਫ਼ੈਸਰ ਮਨਜੀਤ ਕੌਰ ਭੱਟੀ, ਪ੍ਰੋਫ਼ੈਸਰ ਰੂਪਾ ਕੌਰ, ਪ੍ਰੋਫ਼ੈਸਰ ਨੀਰੂ ਗਰਗ, ਪ੍ਰੋਫੈਸਰ ਪਵਨਜੀਤ ਕੌਰ, ਪ੍ਰੋਫੈਸਰ ਦਿਲਬੀਰ ਕੌਰ ਹਾਜ਼ਰ ਸਨ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਨੀਰੂ ਗਰਗ ਅਤੇ ਜੂਆਲੋਜੀ ਵਿਭਾਗ ਦੇ ਮੁਖੀ ਡਾਕਟਰ ਅੰਮ੍ਰਿਤ ਕੌਰ ਬੰਸਲ ਨੇ ਡਾਕਟਰ ਗੋਰਵ ਚੋਪੜਾ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾਕਟਰ ਗਗਨਦੀਪ ਸਿੰਘ ਨੇ ਰੈੱਡ ਰਿਬਨ ਕਲੱਬ ਅਤੇ ਜੋਲੋਜੀ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਾਰਥਕ ਲੈਕਚਰ ਉਲੀਕਣ ਲਈ ਪ੍ਰੇਰਿਤ ਕੀਤਾ।

Story You May Like