The Summer News
×
Sunday, 16 June 2024

ਸ਼੍ਰੋਅਦ ਨੇ ਮੋਦੀ ਸਰਕਾਰ, ਆਪ ਅਤੇ ਕਾਂਗਰਸ ਨੂੰ ਸਵਾਲਾਂ ਦੇ ਕਟਹਿਰੇ ਚ ਕੀਤਾ ਖੜਾ*

ਲੁਧਿਆਣਾ,22 ਮਈ (ਦਲਜੀਤ ਵਿੱਕੀ)ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ ਇੰਦਰ ਸਿੰਘ ਗਰੇਵਾਲ, ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਰਜਨੀਸ਼ ਪਾਲ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਨੂੰ ਲੈ ਕੇ ਸਵਾਲ ਖੜੇ ਕਰਦੇ ਹੋਏ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਮੋਦੀ ਸਾਹਿਬ ਪੰਜਾਬ ਫੇਰੀ ਦੌਰਾਨ ਆਪਣੀ ਫੋਕੀ ਵਾਹ ਵਾਹ ਵਟੋਰਨ ਦੀਆਂ ਕੋਸ਼ਿਸ਼ਾਂ ਜਰੂਰ ਕਰਨਗੇ ਪਰ ਉਹ ਦੱਸਣ ਕਿ ਪੰਜਾਬ ਲਈ ਉਹਨਾਂ ਦੀ ਕੀ ਦੇਣ ਹੈ ? ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਾਣੀਆਂ ਦੇ ਮੁੱਦੇ, ਪੰਜਾਬ ਦੀ ਰਾਜਧਾਨੀ, ਐਮਐਸਪੀ ਦੀ ਗਰੰਟੀ, ਕਿਸਾਨੀ ਨਾਲ ਸਬੰਧਿਤ ਆਦਿ ਮੁੱਦੇ ਲਟਕ ਰਹੇ ਹਨ। ਇਸ ਮੌਕੇ ਉਨ੍ਹਾਂ 400 ਪਾਰ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਤੋਂ ਪੰਜਾਬ ਦੇ ਸੰਵੇਦਨਸ਼ੀਲ ਮਾਮਲਿਆਂ ਬਾਰੇ ਸਵਾਲ ਪੁੱਛਦੇ ਹੋਏ ਕਿਹਾ ਕਿ ਭਾਜਪਾ ਦੱਸੇ ਕਿ ਬਾਰਡਰ ਤੇ ਸ਼ਹੀਦ ਹੋਏ 800 ਕਿਸਾਨਾਂ ਦੀ ਸ਼ਹਾਦਤ ਲਈ ਜਿੰਮੇਵਾਰ ਕੌਣ ਹੈ, ਉਹਨਾਂ ਕਿਹਾ ਕਿ ਖੇਤੀਬਾੜੀ ਕਾਲੇ ਕਾਨੂੰਨ ਬਾਰੇ ਕੇਂਦਰ ਦੱਸੇ ਕਿ ਇਹ ਕਾਨੂੰਨ ਸਹੀ ਸਨ ਜਾਂ ਗਲਤ? ਕਿਉਂਕਿ ਅਗਰ ਸਹੀ ਸਨ ਤਾਂ ਫਿਰ ਵਾਪਸ ਕਿਉਂ ਲੈ ਗਏ? ਤੇ  ਅਗਰ ਗਲਤ ਸਨ ਤਾਂ ਲਾਗੂ ਹੀ ਕਿਉਂ ਕੀਤੇ ਗਏ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਪੁਲਵਾਮਾ ਹਮਲੇ, ਸਰਜੀਕਲ ਸਟਰਾਈਕ, ਕਰਤਾਰਪੁਰ ਲਾਂਘੇ ਦੀਆਂ ਗੱਲਾਂ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਭਰਨਾ, ਬਲਕਿ ਭਾਜਪਾ ਨੇ 2019 ਦੇ ਵਿੱਚ ਜਾਰੀ ਕੀਤੇ ਮੈਨੀਫੈਸਟੋ ਦੌਰਾਨ ਐਗਰੀਕਲਚਰ ਦੀ ਇਨਕਮ ਦੁਗਣੀ ਕਰਨ ਦੀ ਗੱਲ ਕੀਤੀ ਸੀ, ਪ੍ਰੰਤੂ ਅੱਜ ਦਾ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਗਏ ਅੱਤਿਆਚਾਰ, ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਬਾਰੇ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬ ਦੇ ਹੋਰਨਾਂ ਮੁੱਦਿਆਂ ਬਾਰੇ ਉਹ ਆਪਣਾ ਸਟੈਂਡ ਸਪਸ਼ਟ ਕਰਨ।ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੱਸੇ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਅਤੇ ਧਾਰਮਿਕ ਸਥਾਨਾਂ ਦੇ ਵਿੱਚ ਕੇਂਦਰ ਸਰਕਾਰ ਦਖਲ ਅੰਦਾਜੀ ਕਿਉਂ ਕਰ ਰਹੀ ਹੈ। ਇਸ ਮੌਕੇ ਉਹਨਾਂ ਕਾਂਗਰਸ ਨੂੰ ਸਵਾਲ ਕਰਦਿਆਂ ਕਿਹਾ ਕਿ ਦਿੱਲੀ ਦੇ ਵਿੱਚ ਆਪ ਦੇ ਨਾਲ ਸਮਝੌਤਾ ਕਰਨ ਵਾਲੀ ਕਾਂਗਰਸ ਦੀ ਲੀਡਰਸ਼ਿਪ ਵੀ ਦੱਸੇ ਸਵਾਤੀ ਮਾਮਲੇ ਦੇ ਵਿੱਚ ਉਹਨਾਂ ਦਾ ਸਟੈਂਡ ਕਿਸੇ ਦੇ ਪੱਖ ਵਿੱਚ ਹੋਵੇਗਾ? ਇਸ ਮੌਕੇ ਉਹਨਾਂ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਬਾਰੇ ਦਿੱਤੇ ਗਏ ਬਿਆਨ ਦੌਰਾਨ ਕਾਂਗਰਸ ਨੂੰ ਦੋਸ਼ੀ ਠਹਿਰਾਏ ਜਾਣ ਬਾਰੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਨੂੰ ਜਵਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਵੋਟਾਂ ਸਮੇਂ ਆਪ ਸਰਕਾਰ ਨੇ ਬੇਅਦਬੀ, ਨਸ਼ੇ, ਰੇਤਾ ਅਤੇ ਕਰਪਸ਼ਨ ਨੂੰ ਮੁੱਦਾ ਬਣਾ ਕੇ ਲੋਕਾਂ ਨੂੰ ਆਪਣੇ ਬਹਿਕਾਵੇ ਵਿੱਚ ਲਿਆ ਸੀ। ਜਦਕਿ ਹੁਣ ਮਾਨ ਸਰਕਾਰ ਦੱਸੇ ਢਾਈਆਂ ਸਾਲਾਂ ਦੇ ਵਿੱਚ ਬੇਅਦਬੀ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਨੂੰ ਦੋਸ਼ੀ ਠਹਿਰਾਉਣ ਵਾਲੀ ਮਾਨ ਸਰਕਾਰ ਦੱਸੇ ਕਿ ਅਕਾਲੀ ਦਲ ਦੇ ਕਿੰਨੇ ਆਗੂ ਜਾਂ ਵਰਕਰ ਇਸ ਮਾਮਲੇ ਦੇ ਵਿੱਚ ਨਾਮਜਦ ਕੀਤੇ? ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਰੇਤੇ ਤੋਂ 40 ਹਜਾਰ ਕਰੋੜ ਇਕੱਠੇ ਕਰਨ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਦੱਸੇ ਕਿ ਉਹ 40 ਹਜਾਰ ਕਰੋੜ ਕਿੱਥੇ ਆ? ਜਦਕਿ ਕਰਪਸ਼ਨ ਪਹਿਲਾਂ ਨਾਲੋਂ ਵੀ ਚਾਰ ਗੁਣਾ ਵੱਧ ਚੁੱਕੀ ਹੈ ਉਹਨਾਂ ਕਿਹਾ ਕਿ ਸਿਰਫ ਇਸ਼ਤਿਹਾਰਬਾਜ਼ੀ ਕਰਨ ਵਾਲੀ ਮਾਨ ਸਰਕਾਰ ਦੱਸੇ ਕਿ ਸਹੀ ਅਰਥਾਂ ਦੇ ਪੰਜਾਬ ਦੇ ਲਈ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ? ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੇਜਰੀਵਾਲ ਤੇ ਭਗਵੰਤ ਮਾਨ ਦਾਅਵਾ ਕਰਦੇ ਸਨ ਕਿ ਸਰਕਾਰਾਂ ਹੀ ਨਸ਼ਾ ਵਿਕਾਉਂਦੀਆਂ ਨੇ, ਜਦ ਕਿ ਅੱਜ ਦੇ ਹਾਲਾਤ ਇਹ ਨੇ ਕਿ ਆਪ ਦੇ ਰਾਜ ਵਿੱਚ ਨਸ਼ਾ ਪਹਿਲਾਂ ਨਾਲੋਂ ਵੀ ਕਈ ਗੁਣਾ ਜਿਆਦਾ ਵਿਕ ਰਿਹਾ ਹੈ। ਉਹਨਾਂ ਪੁੱਛਿਆ ਕਿ ਮਾਨ ਸਾਹਿਬ ਦੱਸਣ ਕਿ ਹੁਣ ਨਸ਼ਾ ਕਿਹੜੀ ਸਰਕਾਰ ਵਿਕਾ ਰਹੀ ਹੈ? ਉਹਨਾਂ ਕਿਹਾ ਕਿ ਐਸ ਵਾਈ ਐਲ ਨਹਿਰ ਅਤੇ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਮਾਨ ਅਤੇ ਕੇਜਰੀਵਾਲ ਆਪਣਾ ਸਟੈਂਡ ਸਪਸ਼ਟ ਕਰਨ। ਸਿਰਫ ਇਨਾ ਹੀ ਨਹੀਂ ਇਸ ਮੌਕੇ ਉਹਨਾਂ ਮਾਨ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆ ਕਿਹਾ ਕਿ ਮਾਨ ਸਰਕਾਰ ਵੱਲੋਂ ਢਾਈਆਂ ਸਾਲਾਂ ਦੌਰਾਨ ਦਿੱਤੀਆਂ ਗਈਆਂ 42000 ਨੌਕਰੀਆਂ, ਹੋਰ ਜੁਆਇਨਿੰਗਾਂ ਰਿਟਾਇਰਮੈਂਟ ਸਮੇਤ ਕਿੰਨੇ ਮੁਲਾਜਮ ਪੱਕੇ ਕੀਤੇ ਬਾਰੇ ਵੀ ਜਾਣਕਾਰੀ ਜਨਤਕ ਕੀਤੀ ਜਾਵੇ।

Story You May Like