The Summer News
×
Thursday, 16 May 2024

ਇਟਲੀ ਗਏ ਨੌਜਵਾਨ ਨਾਲ ਹੋਇਆ ਕੁਝ ਅਜਿਹਾ ਕਿ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ,ਜਾਣਨ ਲਈ ਪੜੋ ਖਬਰ

ਬਟਾਲਾ : ਅੱਜ ਦੇ ਸਮੇਂ 'ਚ ਹਰ ਕੋਈ ਨੌਜਵਾਨ ਵਿਦੇਸ਼ਾ ਵੱਲ ਜਾਣ ਦਾ ਰੁਝਾਨ ਬਣਾ ਰਿਹਾ ਹੈ। ਅਤੇ ਇਸੇ ਚੱਕਰ ਵਿਚ ਕਈ ਲੋਕ ਗਲਤ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਜਿਸ ਕਾਰਨ ਉਹਨਾਂ ਨੂੰ ਪੈਸੇ ਤਾਂ ਦੇਣੇ ਹੀ ਪੈਦੇ ਹਨ, 'ਤੇ ਇਸਦੇ ਨਾਲ ਹੀ ਆਪਣੀਆਂ ਜਾਨਾਂ ਵੀ ਗੁਵਾਉਣੀਆਂ ਪੈਦੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਕਾਦੀਆਂ ਦੇ ਪਿੰਡ ਲੀਲ ਕਲਾਂ ਦਾ ਜਿੱਥੋਂ ਇਕ ਕਿਸਾਨ ਪਰਿਵਾਰ ਨੇ ਆਪਣੇ ਬੇਟੇ ਜੋਬਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿੰਡ ਨੱਤ ਦੇ ਇਕ ਟ੍ਰੇਵਲ ਏਜੇਂਟ ਨੂੰ ਸਾਢੇ ਨੌਂ ਲੱਖ ਰੁਪਏ ਦਿੱਤਾ ਲੇਕਿਨ ਨੌਜਵਾਨ ਜੋਬਨਪ੍ਰੀਤ ਇਟਲੀ ਭੇਜਣ ਦੀ ਜਗ੍ਹਾਂ ਲੀਬੀਆ ਭੇਜ ਦਿੱਤਾ ਅਤੇ ਉਥੇ ਵੀ ਅਗੇ ਜਿਹਨਾਂ ਏਜੇਂਟਾਂ ਕੋਲ ਨੌਜਵਾਨ ਪਹੁੰਚਿਆ ਉਹਨਾਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਪੈਸੇ ਦੀ ਮੰਗ ਕੀਤੀ ਗਈ। ਜਿਸ ਦੀਆਂ ਵੀਡੀਓ ਜੋਬਨਪ੍ਰੀਤ ਨੇ ਪਰਿਵਾਰ ਨੂੰ ਭੇਜੀਆ ਹਨ ਅਤੇ ਪੈਸੇ ਦੇਣ ਤੋਂ ਬਾਅਦ ਵੀ ਜੋਬਨਪ੍ਰੀਤ ਸਿੰਘ ਲਾਪਤਾ ਹੈ। ਦੱਸ ਦੇਈਏ ਕਿ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। 


ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਜੋਬਨਪ੍ਰੀਤ ਸਿੰਘ ਦੇ ਪਿਤਾ ਬਲਕਾਰ ਸਿੰਘ ਅਤੇ ਚਾਚੀ ਬਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਨੂੰ ਪੈਸੇ ਦਿੰਦਿਆਂ ਦੀ ਵੀਡੀਓ ਵੀ ਉਹਨਾਂ ਕੋਲ ਹੈ ਪਰ ਉਸ ਅਜੰਟ ਵੱਲੋਂ ਸਾਡੇ ਬੇਟੇ ਨੂੰ ਇਟਲੀ ਭੇਜਣ ਦੀ ਥਾਂ ਲੀਬੀਆ ਵਿਚ ਕਿਸੇ ਏਜੰਟ ਕੋਲ ਫਸਾ ਦਿੱਤਾ ਜਿਸ ਨੇ ਸਾਡੇ ਬੇਟੇ ਜੋਬਨਪ੍ਰੀਤ ਸਿੰਘ ਨਾਲ ਕੁੱਟਮਾਰ ਕਰ ਉਸ ਦੀ ਵੀਡੀਓ ਸਾਨੂੰ ਭੇਜੀ ਅਤੇ ਡਰਾ ਧਮਕਾ ਕੇ ਸਾਡੇ ਕੋਲੋਂ ਛੇ ਲੱਖ ਰੁਪਏ ਮੰਗਿਆ ਜੋ ਕਿ ਅਸੀਂ ਉਸ ਨੂੰ ਦੇ ਦਿੱਤਾ ਪਰ ਪਿਛਲੇ ਅੱਠ ਦਿਨਾਂ ਤੋਂ ਸਾਡਾ ਬੇਟੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਅਸੀਂ ਚਾਰ ਮਹੀਨੇ ਪਹਿਲਾਂ ਵੀ ਅਜੰਟ ਦੇ ਖਿਲਾਫ ਪੁਲਿਸ ਕੋਲ ਸ਼ਿਕਾ.ਇਤ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰਿਵਾਰ ਦਾ ਰੋ- ਰੋ ਬੁਰਾ ਹਾਲ ਹੈ ਅਤੇ ਉਹ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਬੱਚੇ ਨੂੰ ਸਹੀ ਸਲਾਮਤ ਪੰਜਾਬ ਘਰ ਵਾਪਿਸ ਲਿਆਂਦਾ ਜਾਵੇ ਅਤੇ ਅਜਿਹੇ ਧੋਖੇਬਾਜ ਏਜੇਂਟਾਂ ਖ਼ਿਲਾਫ਼ ਸ+ਖ਼ਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਪਿੰਡ ਵਸਿਆ ਅਤੇ ਕਿਸਾਨ ਆਗੂਆਂ ਅਜੀਤ ਸਿੰਘ ਲੀਲ ਕਲਾਂ ਅਤੇ ਸਰਪੰਚ ਗੁਰਨਾਮ ਸਿੰਘ ਨੇ ਅਪੀਲ ਕੀਤੀ ਕਿ ਸੰਬੰਧਤ ਟ੍ਰੇਵਲ ਏਜੇਂਟ ਖਿਲਾਫ਼ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਇਸ ਮਾਮਲੇ ਦਾ ਜੇਕਰ ਜਲਦ ਹਲ ਨਾ ਹੋਇਆ ਤਾ ਉਹ ਮਜਬੂਰਨ ਸੰਘਰਸ਼ ਕਰਨਗੇ।

Story You May Like