The Summer News
×
Friday, 10 May 2024

ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਭਲਕੇ ਤੋਂ ਮਨਾਇਆ ਜਾ ਰਿਹਾ ਵਿਸ਼ੇਸ਼ ਸੁਵਿਧਾ ਪੰਦਰਵਾੜਾ

ਲੁਧਿਆਣਾ, 23 ਫਰਵਰੀ : ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਵਲੋਂ 71ਵੇਂ ਸਥਾਪਨਾ ਦਿਵਸ ਸਬੰਧੀ ਸਥਾਨਕ ਈ.ਐਸ.ਆਈ.ਸੀ. ਮਾਡਲ ਹਸਪਤਾਲ ਵਿਖੇ ਭਲਕੇ ਤੋਂ ਵਿਸ਼ੇਸ਼ ਸੁਵਿਧਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਨਿਗਮ ਦੇ ਬੁਲਾਰੇ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ 24 ਫਰਵਰੀ ਤੋਂ 10 ਮਾਰਚ, 2023 ਤੱਕ ਚੱਲਣ ਵਾਲੇ ਵਿਸ਼ੇਸ਼ ਸੁਵਿਧਾ ਪੰਦਰਵਾੜੇ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਵਿਸ਼ੇਸ਼ ਸਿਹਤ ਜਾਂਚ ਕੈਂਪ, ਸਿਹਤ ਸਬੰਧੀ ਗੱਲਬਾਤ, ਸਵੱਛਤਾ ਅਭਿਆਨ, ਬਕਾਇਆ ਬਿੱਲਾਂ ਦੀ ਨਿਕਾਸੀ ਅਤੇ ਰੋਜ਼ਾਨਾ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

Story You May Like