The Summer News
×
Tuesday, 21 May 2024

ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਵਿੱਚ ਲਿਆਂਦੀ ਤਬਦੀਲੀ

ਲੁਧਿਆਣਾ, 25 ਸਤੰਬਰ। ਪਿਛਲੇ ਦੋ ਦਿਨ ਤੋਂ ਰੁਕ ਰੁਕ ਕੇ ਅਤੇ ਅੱਜ ਸਵੇਰੇ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਮੌਸਮ ਵਿੱਚ ਤਬਦੀਲੀ ਲੈ ਆਂਦੀ ਹੈ। ਲੋਕ ਏਸੀ ਬੰਦ ਕਰਕੇ ਹੁਣ ਸਿਰਫ ਪੱਖਿਆਂ ਦੀ ਹਵਾ ਦਾ ਆਨੰਦ ਮਾਣ ਰਹੇ ਹਨ। ਰਾਤ ਦੇ ਸਮੇਂ ਤਾਂ ਪੱਖੇ ਦੀ ਹਵਾ ਵਿੱਚ ਵੀ ਠੰਢ ਮਹਿਸੂਸ ਹੋਣ ਲੱਗੀ ਹੈ ਜਿਸ ਕਾਰਨ ਲੋਕ ਖੇਸ ਜਾਂ ਚਾਦਰ ਲੈ ਕੇ ਸੌਣ ਲੱਗੇ ਹਨ। ਅੱਜ ਸ਼ਹਿਰ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ। ਸਵੇਰ ਦੀ ਸ਼ੁਰੂਆਤ ਹਲਕੀ ਬਾਰਿਸ਼ ਨਾਲ ਹੋਈ। ਖਬਰ ਲਿਖੇ ਜਾਮ ਤੱਕ ਹਲਕੀ ਬੰਦਾ ਬਾਂਦੀ ਹੁੰਦੀ ਰਹੀ। ਬੀਤੀਆਂ ਦੋ ਰਾਤਾਂ ਦਰਮਿਆਨ ਵੀ ਮੀਂਹ ਰੁਕ ਰੁਕ ਕੇ ਪੈਂਦਾ ਰਿਹਾ। ਪਹਿਲਾਂ ਤਾਂ ਮੀਂਹ ਦੀ ਰਫ਼ਤਾਰ ਧੀਮੀ ਸੀ ਪਰ ਕੁਝ ਸਮੇਂ ਬਾਅਦ ਤੇਜ਼ ਹੋ ਗਈ। ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਮੀਂਹ ਕਾਰਨ ਹਵਾ ਵਿੱਚ ਠੰਢਕ ਦਾ ਅਹਿਸਾਸ ਹੋਇਆ।


ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਵੀ ਮਹਾਨਗਰ ’ਚ ਭਾਰੀ ਮੀਂਹ ਪਿਆ ਸੀ, ਜਿਸ ਦਾ ਅਸਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿੱਚ ਅਜੇ ਵੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਹਵਾ ’ਚ ਠੰਡਕ ਵੀ ਬਣੀ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਸਮ ਵਿਭਾਗ ਮੁਤਾਬਕ ਆਉਂਣ ਵਾਲੇ 24 ਘੰਟਿਆਂ ਅੰਦਰ ਵੀ ਬੱਦਲਵਾਈ ਬਣੇ ਰਹਿਣ ਅਤੇ ਹਲਕੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਨਿਸ਼ਚਿਤ ਤੌਰ ’ਤੇ ਰਾਹਤ ਮਿਲੀ ਹੈ।


ਇਸ ਤੋਂ ਪਹਿਲਾਂ ਮੀਂਹ ਦੇ ਨਾਲ-ਨਾਲ ਧੁੱਪ ਨਿਕਲਣ ਦਾ ਸਿਲਸਿਲਾ ਵੀ ਜਾਰੀ ਸੀ ਪਰ ਅੱਜ ਪੂਰੀ ਤਰ੍ਹਾਂ ਬੱਦਲਵਾਈ ਰਹੀ ਅਤੇ ਲਗਾਤਾਰ ਮੀਂਹ ਪੈਂਦਾ ਰਿਹਾ। ਸਵੇਰ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ ਸੀ। ਇਸ ਦੇ ਨਾਲ ਹੀ ਦੁਪਹਿਰ ਸਮੇਂ ਤੇਜ਼ ਮੀਂਹ ਕਾਰਨ ਸਕੂਲੀ ਬੱਚਿਆਂ ਨੂੰ ਛੁੱਟੀ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਗਿੱਲੇ ਹੋ ਕੇ ਘਰਾਂ ਨੂੰ ਰਵਾਨਾ ਹੋ ਗਏ। ਕਈ ਬੱਚੇ ਅਤੇ ਮਾਪੇ ਛੁੱਟੀ ਹੋਣ ਤੋਂ ਬਾਦ੍ਹ ਭਿੱਜਣ ਦੇ ਡਰੋਂ ਸਕੂਲ ਵਿੱਚ ਵੀ ਕਾਫੀ ਦੇਰ ਤੱਕ ਰੁਕੇ ਰਹੇ ਅਤੇ ਮੀਂਹ ਮੱਠਾ ਹੋਣ ਦਾ ਇੰਤਜ਼ਾਰ ਕਰਦੇ ਵੇਖੇ ਗਏ। ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸਕੂਲਾਂ ਦੇ ਬਾਹਰ ਜਾਮ ਦੀ ਸਥਿਤੀ ਬਣ ਗਈ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਥਿਤੀ ਵੀ ਪੈਦਾ ਹੋ ਗਈ।



ਕਿਸਾਨ ਮੇਲੇ ਦੀ ਵਵਿਸਥਾ ਵੀ ਮੀਂਹ ਕਾਰਨ ਵਿਗੜੀ-ਪੀਏਯੂ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਅਤੇ ਵੈਟਨਰੀ ਯੂਨੀਵਰਸਿਟੀ ਵਿੱਚ ਲੱਗੇ ਪਸ਼ੂ ਪਾਲਣ ਮੇਲੇ ਵਿੱਚ ਵੀ ਮੀਂਹ ਕਾਰਨ ਵਿਵਸਥਾ ਵਿਗੜੀ ਵਿਖਾਈ ਦਿੱਤੀ। ਲੋਕ ਲਈ ਲਾਏ ਟੈਂਟਾਂ ਵਿਚੋਂ ਮੀਂਹ ਦਾ ਪਾਣੀ ਚੋਅ ਕੇ ਕਿਸਾਨਾਂ ਨੂੰ ਭਿਉਂਦਾ ਰਿਹਾ। ਕਿਸਾਨ ਮੇਲੇ ਵਿੱਚ ਪੀਏਯੂ ਵਿੱਚ ਕਿਸਾਨਾਂ ਲਈ ਲਾਏ ਬੀਜ਼ ਦੇ ਸਟਾਲਾਂ ਤੇ ਤਾਂ 4-5 ਘੰਟੇ ਕਿਸਾਨ ਭਿੱਜਦੇ ਰਹੇ। ਕਿਸਾਨ ਬੀਜ ਦੇਸਟਾਲੰ ਤੇ ਬੀਜ ਲੈਣ ਲਈ ਵੱਡੀ ਗਿਣਤੀ ਵਿੱਚ ਲਾਈਨਾਂ ਵਿੱਚ ਲੱਗੇ ਵੇਖੇ ਗਏ ਪਰ ਉਨ੍ਹਾਂ ਦਾ ਮੀਂਹ ਤੋਂ ਬਚਾਅ ਕਰਨ ਲਈ ਪੀਏਯੂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲੋਕ ਟੈਂਟ ਵਿੱਚੋਂ ਵਰ੍ਹ ਰਹੇ ਮੀਂਹ ਵਿੱਚ ਲਗਾਤਾਰ ਭਿੱਜਦੇ ਰਹੇ।

Story You May Like