The Summer News
×
Saturday, 11 May 2024

ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਾਅ ਲਈ ਕੀਤੇ ਨਿਰਦੇਸ਼ ਜਾਰੀ

 


ਸਾਹਨੇਵਾਲ/ਲੁਧਿਆਣਾ : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਦੇ ਲਾਏ ਅਨੁਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਲੋਕਾਂ ਨੂੰ ਗਰਮੀ ਦੀ ਤਪਸ ਤੋਂ ਬਚਾਉਣ ਲਈ ਨਿਰਦੇਸ਼ ਜਾਰੀ ਕੀਤੇ। ਇਸ ਸਬੰਧੀ ਸੀਐੱਚਸੀ ਸਾਹਨੇਵਾਲ ਦੇ ਐੱਸਐੱਮਓ ਡਾ. ਪੂਨਮ ਗੋਇਲ ਦੀ ਅਗਵਾਈ ਵਿੱਚ ਡਾ. ਨਮਿਤਾ ਸਿੰਘ ਨੇ ਦੱਸਿਆ ਕਿ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਜਦੋਂ 40 ਡਿਗਰੀ ਜਾਂ ਇਸ ਤੋਂ ਉਪਰ ਵੱਧ ਜਾਂਦਾ ਹੈ ਤਾਂ ਅਜਿਹੀ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਇਹ ਉੱਚ ਤਾਪਮਾਨ ਸ਼ਰੀਰ ਦੇ ਤਾਪਮਾਨ ਕੰਟਰੋਲ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ਼ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਜਰੂਰੀ ਹੈ ਕਿ ਇਹਨਾਂ ਦਿਨਾਂ ਵਿੱਚ ਦੁਪਹਿਰ ਵੇਲ਼ੇ ਘਰ ਤੋਂ ਬਾਹਰ ਜਾਣ ਤੇ ਗੁਰੇਜ ਕੀਤਾ ਜਾਵੇ। ਅਲਕੋਹਲ,ਚਾਹ ਕੌਫੀ ਅਤੇ ਕਵਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ। ਕਿਉਕਿ ਇਹ ਸਰੀਰਕ ਫਲੂਡਜ਼ ਨੂੰ ਖਤਮ ਕਰਦੇ ਹਨ।ਇਸਦੇ ਨਾਲ਼ ਹੀ ਤਲੇ ਹੋਏ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ।ਨਵਜੰਮੇ ਅਤੇ ਬੱਚੇ, ਗਰਭਵਤੀ ਔਰਤਾਂ, ਬਜੁਰਗਾਂ ਦਿਲ ਅਤੇ ਬੀਪੀ ਦੇ ਮਰੀਜਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਇਸ ਸਮੇਂ ਬੀਈਈ ਜਸਬੀਰ ਸਿੰਘ ਖੰਨਾ ਨੇ ਕਿਹਾ ਕਿ ਗੰਭੀਰ ਸਿਰ ਦਰਦ, ਚੱਕਰ ਆਉਣਾ, ਬੇਹੋਸ਼ੀ ਤੇ ਹਲਕਾ ਸਿਰ ਦਰਦ ਮਾਸਪੇਸ਼ੀਆਂ ਦੀ ਕਮਜੋਰੀ, ਉਲਟੀਆਂ, ਦਿਲ ਦੀ ਧੜਕਣ ਤੇਜ ਹੋਣਾ,ਸਾਹ ਲੈਣ ਵਿੱਚ ਤਕਲੀਫ ਆਦਿ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

Story You May Like