The Summer News
×
Thursday, 16 May 2024

ਕਲੱਬ ਵਲੋ ਪ੍ਰੋਗਰਾਮ 'ਚ ਵਿਸੇਸ਼ ਤੌਰ ਤੇ ਕਰਵਾਈ ਜਾਵੇਗੀ ਕੁੜੀਆਂ ਦੇ ਭੰਗੜੇ ਦੀ ਪੇਸ਼ਕਾਰੀ

ਲੁਧਿਆਣਾ, 19 ਜੂਨ - ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਵਲੋਂ ਭੰਗੜਾ ਸਿਖਲਾਈ ਕੈਂਪ ਆਈ ਟੀ ਆਈ ਕਾਲਜ ਗਿੱਲ ਰੋਡ ਵਿਖੇ ਇਕ ਜੂਨ ਸੁਰੂ ਕੀਤਾ ਗਿਆ ਜੋ 1ਜੁਲਾਈ ਤੱਕ ਚੱਲੇਗਾ । ਇਸ ਸਬੰਧੀ ਜਾਣਕਾਰੀ ਦਿੰਦੇ ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਭੰਗੜਾ ਸਿਖਲਾਈ ਕੈਂਪ ਗਿੱਲ ਰੋਡ ਆਈ.ਟੀ.ਆਈ ਵਿਖੇ ਚੱਲ ਰਿਹਾ ਹੈ। 2 ਜੁਲਾਈ ਨੂੰ ਜੀ ਐਨ ਈ ਕਾਲਜ ਵਿਚ ਹੋਣ ਵਾਲੇ ਪੋ੍ਰਗਾਰਮ ਤੋ ਬਾਅਦ ਵੀ ਇਹ ਸਿਖਲਾਈ ਕੈਂਪ ਜਾਰੀ ਰਹੇਗਾ, ਜਿਸ ਵਿਚ ਚਾਹਵਾਨ ਬੱਚਿਆਂ ਤੋਂ ਇਲਾਵਾ ਨੌਜਵਾਨ ਮੁੰਡੇ, ਕੁੜੀਆਂ, ਅÏਰਤਾਂ ਅਤੇ ਮਰਦ ਕੈਂਪ ਵਿਚ ਹਿੱਸਾ ਲੈ ਸਕਦੇ ਹਨ।


ਕੈਂਪ ਸਬੰਧੀ ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਹਰ ਰੋਜ਼ ਸਵੇਰੇ ਸਾਢੇ ਪੰਜ ਵਜੇ ਤੋਂ ਸੱਤ ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਾਰਜ਼ਕਾਰੀ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਕਲੱਬ ਵਲੋ ਇਹ ਕੈਂਪ ਪਿਛਲੇ ਲਗਭਗ 27 ਸਾਲ ਤੋਂ ਲਾਏ ਜਾ ਰਹੇ ਹਨ, ਜਿਸ ਵਿਚ ਹੁਣ ਤੱਕ ਹਜਾਰਾਂ ਬੱਚੇ ਅਤੇ ਨੌਜਵਾਨ ਭੰਗੜਾ ਸਿੱਖ ਚੁੱਕੇ ਹਨ। ਕਲੱਬ ਦੇ ਸਕੱਤਰ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ 2 ਜੂਨ ਨੂੰ ਜੀ ਐਨ ਈ ਵਿਚ ਹੋਣ ਵਾਲੇ ਸੱਭਿਆਚਾਰ ਪ੍ਰੋਗਰਾਮ ਵਿਚ ਸਿਖਿਆਰਥੀਆਂ ਨੂੰ ਸਰਟੀਫਕੇਟ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।


ਇਸ ਮੌਕੇ ਕੈਂਪ ਵਿਚ ਹਾਜ਼ਰ ਸਿਖਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਦੱਸਿਆ ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਵਲੋਂ ਕੀਤਾ ਜਾ ਰਿਹਾ, ਇਹ ਉਪਰਾਲਾ ਇਕ ਸਲਾਘਾਯੋਗ ਕਦਮ ਹੈ, ਜਿਸ ਵਿਚ ਸਿਖਿਆਰਥੀਆਂ ਨੂੰ ਕਲਾ ਸਿਖਾਉਣ ਦੇ ਨਾਲ ਨਾਲ ਲੀਹ ਤੋਂ ਭਟਕ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦਿੱਤੀ ਜਾ ਰਹੀ ਹੈ। ਮਾਪਿਆਂ ਦਾ ਮੰਨਣਾ ਕਿ ਜਿਲ੍ਹੇ ਭਰ ਵਿਚ ਅਜਿਹੇ ਕੈਂਪ ਲੱਗਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਕੇ ਰੱਖਿਆ ਜਾ ਸਕੇ, ਇਸ ਮੌਕੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਲਾ, ਲਖਵੰਤ ਸਿੰਘ , ਸੁੱਖਨਪਾਲ ਸਿੰਘ, ਬੇਅੰਤ ਸਿੰਘ, ਹਰਮੀਤ ਸਿੰਘ ਟਿੱਲੂ, ਭੁਪਿੰਦਰ ਵਿੱਕੀ, ਸੰਦੀਪ ਸਿੰਘ ਮਠਾੜੂ, ਗੁਰਬਖਸ਼ ਸਿੰਘ ,ਅਵਤਾਰ ਸਿੰਘ ਕਲੇਰਾਂ ਵਾਲਾ, ਬਹਾਦਰ ਸਿੰਘ, ਡੋਲਰਜੀਤ ਸਿੰਘ, ਮਲਕੀਤ ਮੰਗਾ, ਦਲਜੀਤ ਕੌਰ ਮਾਠੜੂ ਅਤੇ ਅੰਤਰਰਾਸ਼ਟਰੀ ਢੋਲੀ ਮਾਸਟਰ ਰਕੇਸ਼ ਯੋਗੀ ਨੇ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

Story You May Like