The Summer News
×
Monday, 20 May 2024

3 ਲੱਖ ਦੀ ਲੁੱ/ਟ ਦੀ ਘੜੀ ਸੀ ਝੂਠੀ ਕਹਾਣੀ, ਦੋਸ਼ੀ ਨੂੰ ਕੀਤਾ ਕਾਬੂ

ਲੁਧਿਆਣਾ (ਇਕਬਾਲ ਹੈਪੀ/ਜਸਕਰਨ) -  ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਅਨੁਸਾਰ ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਲਾਡੋਵਾਲ ਇੰਸਪੈਕਟਰ ਜਗਦੇਵ ਸਿੰਘ ਨੇ ਲੁੱਟ ਦੀ ਝੂਠੀ ਕਹਾਣੀ ਘੜਨ ਦੇ ਦੋਸ਼ੀ ਨੂੰ ਕਾਬੂ ਕਰ ਲਿਆ। ਉਹ ਸਮੇਤ ਪੁਲਿਸ ਪਾਰਟੀ, ਗਸ਼ਤ ਦੌਰਾਨ  ਇਤਲਾਹ ਮਿਲੀ ਸੀ ਕਿ ਹਾਰਡੀਜ਼ ਵਰਲਡ ਲਾਡੋਵਾਲ ਪੁੱਲ ਉਪਰ ਇੱਕ ਕਾਰ ਚਾਲਕ ਕੋਲੋਂ 2 ਮੋਟਰ ਸਾਇਕਲ ਸਵਾਰਾਂ ਨੇ ਅੱਖ਼ਾਂ ਵਿੱਚ ਮਿਰਚ਼ਾਂ ਪਾ ਕੇ ਕਰੀਬ 3 ਲੱਖ ਰੁਪਏ ਖੋਹ ਲਏ। ਜਿਸਤੇ ਇੰਸਪੈਕਟਰ ਜਗਦੇਵ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਮੌਕੇ ਤੇ ਪਹੁੰਚੇ ਕੇ ਕਾਰ ਚਾਲਕ ਪ੍ਰਿੰਸ ਪੁੱਤਰ ਲੇਟ ਗੁਲਸ਼ਨ ਕੁਮਾਰ ਵਾਸੀ ਪੰਜ ਢੇਰਾ ਗੋਇੰਦਵਾਲ ਪਿੰਡ ਨਗਰ ਥਾਣਾ ਫਿਲੋਰ ਜਿਲਾ ਜਲਧੰਰ, ਜੋ ਜੋਗਿੰਦਰ ਇਲੈਕਟ੍ਰੀਕਲ ਐਂਡ ਆਟੋ ਪਾਰਟ ਫਰਮ ਦੀ ਕਲੈਕਸ਼ਨ ਦਾ ਕੰਮ ਕਰਦਾ ਹੈ ਅਤੇ ਅੱਜ ਵੀ.ਕੇ ਆਟੋ ਟਰਾਂਸਪੋਰਟ ਨਗਰ ਲੁਧਿਆਣਾ ਤੋ ਕਰੀਬ 3 ਲੱਖ ਰੁਪਏ ਲੈ ਕੇ ਜੋਗਿੰਦਰ ਇਲੈਕਟ੍ਰੀਕਲ ਐਂਡ ਆਟੋ ਪਾਰਟ ਫਰਮ ਨੇੜੇ ਸ਼ਨੀ ਗਾਓ ਜਾ ਰਿਹਾ ਸੀ, ਮਾਮਲਾ ਸ਼ੱਕੀ ਹੋਣ ਕਰਕੇ ਇੰਸਪੈਕਟਰ ਜਗਦੇਵ ਸਿੰਘ ਵਲੋ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਪ੍ਰਿੰਸ਼ ਉਕੱਤ ਨੇ ਦਸਿਆ ਕਿ 3 ਲੱਖ ਰੁਪਏ ਦੇਖ ਕਰ ਉਸਦਾ ਦਿਲ ਬੇਈਮਾਨ ਹੋ ਗਿਆ ਤੇ ਉਸਨੇ ਪੈਸੇ ਹਾਰਡੀ ਵਰਡ ਦੇ ਸਾਹਮਣੇ ਖੱਬੇ ਪਾਸੇ ਪਈ ਪਰਾਲੀ ਵਿੱਚ ਲੁਕਾ-ਛੁਪਾ ਕੇ ਰੱਖ ਦਿੱਤੇ ਸੀ ਅਤੇ ਮਨ ਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਝੂਠੀ ਇੱਤਲਾਹ ਦੇ ਦਿੱਤੀ। ਜਿਸਦੀ ਨਿਸ਼ਾਨਦੇਹੀ ਪਰ ਪੈਸੇ ਬ੍ਰਾਮਦ ਕੀਤੇ। ਜਿਸਦੇ ਖਿਲਾਫ ਕਲੰਦਰਾ ਤਿਆਰ ਕਰਕੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

Story You May Like