The Summer News
×
Tuesday, 21 May 2024

ਬਾਰਿਸ਼, ਸਮੌਗ ਤੇ ਧੁੰਦ ਨੂੰ ਲੈਕੇ ਮੌਸਮ ਵਿਭਾਗ ਨੇ ਕਰ ਦਿੱਤੀ ਇਹ ਭਵਿੱਖਬਾਣੀ

ਲੁਧਿਆਣਾ (ਭਰਤ ਸ਼ਰਮਾ) - ਪੂਰੇ ਉੱਤਰੀ ਭਾਰਤ ਦੇ ਵਾਂਗ ਪੰਜਾਬ ਦੇ ਅੰਦਰ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਸਮਾਗ ਪੈ ਰਹੀ ਸੀ ਜਿਸ ਨਾਲ ਲੋਕ ਪ੍ਰੇਸ਼ਾਨ ਸਨ ਉੱਥੇ ਹੀ ਹੁਣ ਦੂਜੇ ਪਾਸੇ ਬੇਮੌਸਮੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਦੇ ਵਿੱਚ ਫੈਲੀ ਇਸ ਧੁੰਦ ਦਾ ਕਹਿਰ ਜਾਰੀ ਰਹੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਆਉਂਦੇ ਦੋ ਦਿਨਾਂ ਵਿੱਚ ਪੰਜਾਬ ਦੇ ਅੰਦਰ ਕਿਤੇ ਕਿਤੇ ਅਤੇ ਦੱਖਣੀ ਭਾਰਤ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਜਿਸ ਨਾਲ ਜੋ ਆਸਮਾਨ ਦੇ ਵਿਚ ਸਮਾਗ ਚੜ੍ਹੀ ਹੋਈ ਹੈ ਉਸ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਨਾਲੋੰ ਇਸ ਸਾਲ ਠੰਡ ਦੇਰੀ ਨਾਲ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਸਮ ਦਾ ਫਸਲਾਂ ਤੇ ਕੋਈ ਬਹੁਤਾ ਅਸਰ ਨਹੀਂ ਹੈ ਕਿਉਂਕਿ ਜ਼ਿਆਦਾਤਰ ਝੋਨੇ ਦੀ ਫਸਲ ਵੱਢੀ ਜਾ ਚੁੱਕੀ ਹੈ ਅਤੇ ਹੁਣ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ।



ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਅੰਦਰ ਪਾਰਾ 34 ਡਿਗਰੀ ਦੇ ਨੇੜੇ ਰਿਹਾ ਹੈ ਅਤੇ ਘੱਟੋ ਘੱਟ ਟੈਂਪਰੇਚਰ ਵੀ 19 ਡਿਗਰੀ ਦੇ ਨੇੜੇ ਰਿਹਾ ਹੈ ਜਦੋਂ ਕਿ ਇਹਨਾਂ ਦਿਨਾਂ ਦੇ ਵਿਚ ਪਿਛਲੇ ਸਾਲ ਵੱਧ ਤੋਂ ਵੱਧ 28 ਡਿਗਰੀ ਦੇ ਨੇੜੇ ਰਹਿੰਦਾ ਸੀ ਜਦੋਂ ਕਿ ਘੱਟੋ ਘੱਟ ਪਾਰਾ 12 ਡਿਗਰੀ ਦੇ ਨੇੜੇ ਸੀ ਪਰ ਉਨ੍ਹਾ ਕਿਹਾ ਕਿ ਕੱਲ ਦੇ ਟੈਂਪਰੇਚਰ ਜੋ ਵਿਚ ਕਟੌਤੀ ਦੇਖਣ ਨੂੰ ਜ਼ਰੂਰ ਮਿਲੀ ਹੈ ਘੱਟੋ ਘੱਟ ਟੈਂਪਰੇਚਰ 15 ਡਿਗਰੀ ਦੇ ਨੇੜੇ ਪਹੁੰਚਿਆ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਂਦੇ ਦਿਨਾਂ 'ਚ ਟੈਂਪਰੇਚਰ ਹੋਰ ਘੱਟ ਸਕਦਾ ਹੈ ਅਤੇ ਠੰਡ ਦਸਤਕ ਦੇਵੇਗੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਬਾਰਿਸ਼ ਪੈਂਦੀ ਹੈ ਤਾਂ ਆਸਮਾਨ ਦੇ ਵਿੱਚ ਜੋ ਸਮਾਗ ਹੈ ਉਸ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ ਪਰ ਫ਼ਿਲਹਾਲ ਧੁੰਦ ਜ਼ਰੂਰ ਦੋ ਦਿਨ ਪੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਵੀ ਮੌਸਮ ਦੇ ਹਾਲਾਤ ਇਹ ਹੀ ਬਣੇ ਰਹਿਣਗੇ।

Story You May Like