The Summer News
×
Saturday, 18 May 2024

ਸੀਆਈਸੀਯੂ ਦੀ ਮਦਦ ਨਾਲ 20 ਕਾਰੋਬਾਰੀਆਂ ਨੇ ਕੀਤਾ ਡਿਜੀਟਲ ਮਾਰਕੀਟਿੰਗ ਕੋਰਸ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ)ਦੇ ਮਾਧਿਅਮ ਨਾਲ 20 ਕਾਰੋਬਾਰੀਆਂ ਨੇ ਇੱਕ ਮਹੀਨੇ ਦਾ ਡਿਜੀਟਲ ਮਾਰਕੀਟਿੰਗ ਕੋਰਸ ਕੀਤਾ।ਇਸ ਕੋਰਸ ਦੌਰਾਨ ਕਾਰੋਬਾਰੀਆਂ ਨੂੰ ਦੱਸਿਆ ਗਿਆ ਕਿ ਡਿਜੀਟਲ ਮਾਰਕੀਟਿੰਗ ਦੀ ਮੱਦਦ ਨਾਲ ਕਿਸ ਤਰ੍ਹਾਂ ਆਪਣੇ ਵਪਾਰ ਨੁੂੰ ਅੱਗੇ ਵਧਾਇਆ ਜਾ ਸਕਦਾ ਹੈ।ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਮੈਂਬਰਸ ਦੀ ਮੰਗ ਦੇ ਅਨੁਸਾਰ ਫਿਰ ਤੋਂ ਇੱਕ ਮਹੀਨੇ ਦਾ ਕੋਰਸ ਸ਼ੁਰੂ ਕਰਵਾਇਆ ਜਾਏਗਾ। ਅਹੂਜਾ ਨੇ ਦੱਸਿਆ ਕਿ ਅੱਜ ਦੇ ਸਮੇਂ ‘ਚ ਡਿਜੀਟਲ ਮਾਰਕੀਟਿੰਗ ਵਪਾਰ ਨੂੰ ਵਧਾਉਣ ਦਾ ਸਭ ਤੋਂ ਬਿਹਤਰ ਸਾਧਨ ਹੈ।


ਇਸ ਦੇ ਨਾਲ ਕਾਰੋਬਾਰੀ ਆਪਣੇ ਪ੍ਰੋਡਕਸ਼ਨ ਦੀ ਵਿਸ਼ੇਸ਼ਤਾਵਾਂ ਦੇ ਬਾਰੇ ਦੇਸ਼ ਵਿਦੇਸ਼ ਦੇ ਵਪਾਰੀਆਂ ਨੂੰ ਜਾਣਕਾਰੀ ਦੇ ਸਕਦਾ ਹਨ। ਇਸ ਦੇ ਨਾਲ ਹੀ ਡਿਜੀਟਲ ਮਾਰਕੀਟਿੰਗ ਦਾ ਰਿਜ਼ਲਟ ਵੀ ਕਾਫੀ ਪੌਜ਼ੀਟਿਵ ਹੈ। ਡਿਜੀਟਲ ਮਾਰਕੀਟਿੰਗ ਦੀ ਮੱਦਦ ਲੈਣ ਵਾਲੇ ਕਾਰੋਬਾਰੀਆਂ ਨੇ ਤੇਜ਼ੀ ਨਾਲ ਆਪਣੇ ਵਪਾਰ ਵਿਚ ਵਾਧਾ ਦੇਖਿਆ ਹੈ।


ਦੱਸਣਯੋਗ ਹੈ ਕਿ ਇਸ ਕੋਰਸ ਦਾ ਸੰਚਾਲਨ ਇਕ ਪ੍ਰਮਾਣਿਤ ਡਿਜੀਟਲ ਮਾਰਕੀਟਿੰਗ ਮਾਹਿਰ ਕੋਮਲ ਚੋਪੜਾ ਨੇ ਕੀਤਾ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਵੀਂ ਅਤੇ ਟਰਾਂਸਫਰਮੇਟਿਵ ਟੈਕਨਾਲੋਜੀ ਕਾਰੋਬਾਰ ‘ਚ ਡਿਵੈਲਪਮੈਂਟ ਕਰਨ ‘ਚ ਮਦਦ ਕਰ ਸਕਦੀ ਹੈ। ਇਸ ਕੋਰਸ ਦੌਰਾਨ ਸਟਰੱਕਚਰਿੰਗ ਡਿਜੀਟਲ ਮਾਰਕੀਟਿੰਗ ਪਲਾਨ, ਵੈੱਬਸਾਈਟ ਪਲਾਨਿੰਗ ਐਂਡ ਰੀਕ੍ਰਿਏਸ਼ਨ, ਡੋਮੇਨ ਰਜਿਸਟ੍ਰੇਸ਼ਨ ਅਤੇ ਹੋਸਟਿੰਗ, ਵੈੱਬਸਾਈਟ ਦੇ ਲਈ ਆਨਪੇਜ ਸਟ੍ਰੈਟਿਜੀ ਕੰਟੈਂਟ ਰਾਈਟਿੰਗ, ਵਰਡ ਪ੍ਰੈੱਸ ਦਾ ਉਪਯੋਗ ਕਰ ਕੇ ਲੈਂਡਿੰਗ ਪੇਜ ਡਿਜ਼ਾਈਨ, ਵੈੱਬਸਾਈਟ ਤੇ ਗੂਗਲ ਬਿਜ਼ਨੈੱਸ ਲਿਸਟਿੰਗ ਆਪਟੀਮਾਈਜ਼ੇਸ਼ਨ ਫਾਰਮ ਅਤੇ ਵ੍ਹੱਟਸਐਪ ਇੰਟੀਗ੍ਰੇਸ਼ਨ, ਬਿਜ਼ਨਸ ਦੇ ਲਈ ਸੋਸ਼ਲ ਮੀਡੀਆ ਮੈਨੇਜਮੈਂਟ, ਮਾਰਕੀਟਿੰਗ ਆਨ ਫੇਸਬੁੱਕ, ਇੰਸਟਾਗ੍ਰਾਮ ਅਤੇ ਲਿਸਟਿੰਗ ਆਦਿ ਦੇ ਬਾਰੇ ਜਾਣਕਾਰੀ ਦਿੱਤੀ ਗਈ।


Story You May Like