The Summer News
×
Monday, 13 May 2024

ਜਾਣੋ ਆਖਿਰ ਕਿਉਂ ਮਨਾਇਆਂ ਜਾਂਦਾ ਹੈ ‘Father’s day’ ‘ਤੇ ਕਿਉਂ ਪਈ ਇਸ ਦਿਵਸ ਨੂੰ ਮਨਾਉਣ ਦੀ ਜ਼ਰੂਰਤ…

(ਮਨਪ੍ਰੀਤ ਰਾਓ)


ਚੰਡੀਗੜ੍ਹ : ਜਾਣੋ ਪਿਤਾ ਦਾ ਕੀ ਹੈ ਅਰਥ –  ਕਿਸੇ ਨੇ ਬਹੁਤ ਸਹੋਣਾ ਕਿਹਾ ਹੈ ਕਿ – ‘ਮਾਂਵਾਂ ਠੰਡੀਆਂ ਛਾਵਾਂ  ਤੇ ਬਾਪ ਹਵਾ ਦੇ ਬੁੱਲ੍ਹੇ ਹੁੰਦੇ ਨੇ’ ਜਿਥੇਂ ਮਾਂ ਬੱਚਿਆਂ ਨੂੰ ਰੱਬ ਵਰਗਾ ਦੇਣ ਹੁੰਦੀਆ ਹਨ, ਉਸੇ ਤਰ੍ਹਾਂ ਇਕ ਪਿਤਾ ਦਾ ਵੀ ਆਪਣੇ ਬਾਚਿਆਂ ਦਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਜੋ ਪਿਤਾ ਆਪਣੇ ਬੱਚਿਆਂ ‘ਤੇ ਅੱਖਾਂ ਬੰਦ ਕਰਕੇ ਭਰੋਸਾ ਅਤੇ ਪਿਆਰ ਅਤੇ ਜੋ ਹਮੇਸ਼ਾਂ ਤੁਹਾਡੇ ਨਾਲ ਰਹਿੰਦੇ ਨੇ ਅਤੇ ਤੁਹਾਡਾ ਸਾਥ ਦਿੰਦੇ ਨੇ ਉਹ ਤੁਹਾਡੇ ਸੱਚੇ  ਮਿੱਤਰ ਤੇ ਦੋਸਤ ਹੁੰਦੇ ਹਨ।


ਆਖਿਰ ਪਿਤਾ ਦਿਵਸ ਹੁੰਦਾ ਕੀ ਹੈ?


ਪਿਤਾ ਦਿਵਸ ਜੋ ਸਾਰੇ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ ਇਹ ਦਿਵਸ ਪੱਛਮੀ ਦੇਸ਼ਾ ਤੋਂ ਰੀਤੀ- ਰਿਵਾਜ਼ ਚੱਲਦਾ ਹੋਇਆ ਭਾਰਤ ਵਿੱਚ ਦਾਖਲ ਹੋਇਆ ਅਤੇ ਅਸੀਂ ਵੀ ਇਸ ਨੂੰ ਉਸੇ ਤਰ੍ਹਾਂ ਮਨਾਉਂਣ ਲੱਗ ਪਏ। ਅਸੀਂ ਇਹ ਰੀਤ ਸ਼ੁਰੂ ਤੇ ਕਰ ਲਈ ਹੈ ਕਿ ਅਸੀਂ ਉਸ ਰੀਤ ਅਨੁਸਾਰ ਚੱਲਦੇ ਹਾਂ । ਕੀ ਅਸੀਂ ਸੱਚੀ ਇੱਕ ਚੰਗਾ ਪੁੱਤਰ ਅਤੇ ਬੇਟੀ ਦਾ ਕਿਰਦਾਰ ਨਿਭਾ ਰਹੇ ਹਾਂ ? ਕੀ ਜਾਂ ਫਿਰ “FATHER’S DAY” ਹੀ ਕਹਿਣਾ ਸਿੱਖੇ ਹਾਂ? ਅਸੀਂ ਹਰ ਸਾਲ ਸਿਰਫ ਇਹ ਤਿੰਨ ਸ਼ਬਦ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਵਹਿਲੇ ਹੋ ਜਾਂਦੇ ਹਾਂ। ਕਿਸੇ ਵੀ ਦਿਵਸ ਨੂੰ ਮਨਾਉਣਾ ਗਲ਼ਤ ਗੱਲ ਨਹੀਂ  ਹੈ , ਪ੍ਰੰਤੂ ਉਹਨਾਂ ਦੀ ਅਹਿਮੀਅਤ ਨੂੰ ਸਮਝਣਾ ਅਤਿ ਜ਼ਰੂਰੀ ਹੁੰਦਾ ਹੈ।


ਇਹ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?


ਪਿਤਾ ਦਿਵਸ ਦੀ ਸ਼ੁਰੂਆਤ 1909 ‘ਚ ਹੋਈ ਸੀ ਅਤੇ ਇਹ ਹਰ ਸਾਲ 19 ਜੂਨ ਨੂੰ ਮਨਾਇਆ ਜਾਂਦਾ ਹੈ।ਸੂਤਰਾ ਅਨੁਸਾਰ ਕਿਹਾ ਜਾ ਰਿਹਾ ਹੈ ਕਿ- washington sonora law is smart dodd ਨਾਮ ਦੀ ਇਕ 16 ਸਾਲ ਦੀ ਬੱਚੀ ਨੇ ‘Father’s day’ ਮਨਾਉਣ   ਦੀ ਸ਼ੁਰੂਆਤ ਕੀਤੀ ਸੀ।ਕਿਹਾ ਜਾਂਦਾ ਹੈ ਕਿ ਜਦੋਂ ਉਹ 16  ਸਾਲ ਦੀ ਸੀ ਉਸ ਸਮੇਂ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ ਛੋਟੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ ਅਤੇ ਉਸ ਤੋਂ ਬਆਦ ਸੋਨੇਰਾ ਉਸ ਦੇ ਭਰਾਵਾਂ ਦੀ ਸਾਰੀ ਜ਼ਿਮੇਵਾਰੀ ਉਸ ਦੇ ਪਿਤਾ ਉਪਰ ਆ ਗਈ ਸੀ।


1909 ਵਿਚ ਜਦੋਂ ਉਹ ਬੱਚੀ ‘Mother’s day’ ਦੇ ਬਾਰੇ ਸੁਣ ਰਹੀ ਸੀ ਤਾਂ ਉਸ ਨੂੰ ਮਹਿਸੂਸ ਹੋਇਆਂ ਕਿ ਪਿਤਾ ਦਾ ਵੀ ਇਕ ਨਾਮ ਹੋਣਾ ਚਾਹੀਦਾ ਹੈ ਤਾਂ ਉਸ ਬੱਚੀ ਨੇ ‘Father’s day’ ਮਨਾਉਣ ਲਈ ਇਕ ਅਰਜ਼ੀ ਦਰਜ਼ ਕੀਤੀ ਤੇ ਇਸ ਪਟੀਸ਼ਨ ਵਿਚ sonora ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦਦਾ ਜਨਮ ਦਿਨ ਮਹੀਨੇ ਵਿਚ ਆਉਂਦਾ ਹੈ, ਇਸ ਲਈ ਉਹ ਜੂਨ ਵਿਚ ‘Father’s day’ ਮਨਾਉਂਣਾ ਚਾਉਂਦੀ ਸੀ। ਅਤੇ ਇਸ ਅਰਜ਼ੀ ਸਵੀਕਾਰ ਕਰਨ ਲਈ ਦੋ ਦਸਤਖ਼ਤਾਂ ਦੀ ਜ਼ਰੂਰਤ ਸੀ। ਜਿਸ ਕਾਰਨ ਉਸ ਨੇ  ਆਪਣੇ ਆਲੇ- ਦੁਆਰੇ ਦੇ ਮਜ਼ੂਦ ਚਰਚ ਦੇ ਮੈਂਬਰਾ ਨੂੰ ਵੀ ਮਨਾਇਆ ,ਪਰ ‘Father’s day’ ਮਨਾਉਣ ਦੀ ਮਨਜ਼ੂਰੀ ਨਹੀਂ ਮਿਲੀ। ਪਰ ਉਸ ਨੇ ਤੈਅ ਕਰ ਹੀ ਲਿਆ ਸੀ ਕਿ  ‘Father’s day’ ਮਨਾਉਣਾ ਹੀ ਹੈ। ਇਸ ਲਈ ਉਸ ਨੇ ਦੇਸ਼ ਭਰ ਵਿਚ ਇਹ ਮੁਹਿੰਮ ਚਲਾਈ ਅਤੇ ਇਸੇ ਤਰ੍ਹਾਂ 19 ਜੂਨ ਨੂੰ ‘Father’s day’ ਮਨਾਉਣਾ  ਤੈਅ ਹੋ ਗਿਆ ਅਤੇ ਇਸ ਤੋਂ ਬਆਦ 2014 ਵਿਚ ‘Father’s day’ ਰਾਸ਼ਟਰੀ ਛੁੱਟੀ ਅਨੁਸਾਰ ਮਨਾਇਆ ਜਾਣ ਲੱਗਾ ਪਰ ਇਸ ਦਿਵਸ ਨੂੰ ਰਾਸ਼ਟਰੀ ਛੁੱਟੀ ਨਹੀਂ ਐਲਾਨਿਆ ਗਿਆ ਸੀ। ਅਤੇ ਇਸ ਤੋਂ ਬਆਦ ਕਈ ਲੋਕਾਂ ਨੇ ਇਸ ਦਿਵਸ ਉਪਰ ਰਾਸ਼ਟਰੀ ਛੁੱਟੀ ਨੂੰ ਐਲਾਨ ਕਰਵਾਉਣ ਲਈ ਬਹੁਤ ਵਾਰ ਲਿਖਿਆਂ ਅਤੇ ਅਖਿਰਕਾਰ 1970 ਵਿਚ ਰਾਸ਼ਟਰਪਤੀ ਰਿਚਰਡ ਨੇ ਉਸ ਪਟੀਸ਼ਨ ਉਪਰ ਦਸਤਖ਼ਤ ਕਰਕੇ ਮਨਜ਼ੂਰੀ ਦੇ ਦਿੱਤੀ ਸੀ।ਇਸੇ ਤਰ੍ਹਾਂ ‘Father’s day’ ਮਨਾਉਣ ਦਾ ਰੁਝਾਨ ਵਿਸ਼ਵ ਭਰ ਵਿਚ ਵੱਧ ਗਿਆ ਅਤੇ ਹੁਣ ਹਰ ਸਾਲ ਇਸ ਨੂੰ ਬਹੁਤ ਮਾਣ ਤੇ ਸਤਿਕਾਰਯੋਗ ਨਾਲ ਮਨਾਉਣ ਲਗ ਗਏ।


 ਕੀ ਅਸੀਂ ਸੱਚੀ ਮਾਪਿਆਂ ਦੀ ਕਦਰ ਕਰਦੇ ਹਾਂ ?


ਅੱਜ ਕੱਲ੍ਹ ਰਿਸ਼ਤੇ ਨਾਤੇ ਸਭ ਫਿਕੇ ਪੈ ਗਏ ਹਨ, ਅੱਜ ਦੇ ਸਮੇਂ ਵਿਚ ਬਹੁਤ ਘੱਟ ਲੋਕ ਹਨ ਜੋ ਮਾਪਿਆਂ ਦੀ ਕਦਰ ਕਰਦੇ ਹਨ ਕਿਉਂਕਿ ਜ਼ਿਆਦਾਤਰ ਲੋਕ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ। ਜਿਸ ਪਿਤਾ ਨੇ ਆਪਣੇ ਬੱਚਿਆ ਨੂੰ ਆਪਣੀਆਂ ਉਗਲਾਂ ਨਾਲ ਚਲਣਾ ਸਿਖਾਇਆਂ ਹੁੰਦਾ ਹੈ।ਅਤੇ ਜਦੋਂ ਬੁਢਾਪੇ ਵਿਚ ਮਾਪਿਆ ਨੂੰ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਉਹੀ ਬੱਚੇ ਆਪਣੇ ਮਾਪਿਆਂ ਨੂੰ ਬੋਝ ਸਮਝਣ ਲਗ ਜਾਂਦੇ ਹਨ।ਜਿਨ੍ਹਾਂ ਬੱਚਿਆ ਦੇ ਸਿਰ ਉਪਰੋਂ ਮਾਪਿਆਂ ਦਾ ਸਹਾਰਾ ਉੱਠ ਜਾਂਦਾ ਹੈ ਉਹਨਾਂ ਨੂੰ ਹੀ ਮਾਪਿਆਂ ਦੀ ਕਦਰ ਅਤੇ ਅਹਿਮੀਅਤ ਦਾ ਪਤਾ ਹੁੰਦਾ ਹੈ।


ਇਸ ਲਈ  ਇਕ ਦਿਨ ‘Father’s day’ ਮਨਾਉਣ ਨਾਲੋਂ ਚੰਗਾਂ ਸਾਨੂੰ ਉਨ੍ਹਾਂ ਦੇ ਲਈ ਹਰ ਇਕ ਦਿਨ  ‘Father’s day’ ਹੀ ਸਮਝਣਾ ਚਾਹੀਦਾ ਹੈ। ਮਾਪਿਆਂ ਨੂੰ ਕਦੇ ਵੀ ਵੱਡੇ- ਵੱਡੇ ਤੋਹਫਿਆਂ ਦੀ ਜ਼ਰੂਰਤ ਨਹੀਂ ਹੁੰਦੀ ਸਗ੍ਹੋਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਪਿਆਰ ਅਤੇ ਸਤਿਕਾਰ ਦੈ ਹੀ ਜ਼ਰੂਰਤ ਹੁੰਦੀ ਹੈ।


Story You May Like