The Summer News
×
Sunday, 12 May 2024

ਜ਼ਿਲ੍ਹੇ ਦੇ 5 ਸਾਲ ਤੱਕ ਦੇ ਸਮੂਹ ਬੱਚਿਆਂ ਦਾ ਮੁਫ਼ਤ ਕੀਤਾ ਜਾਵੇਗਾ ਐਮ. ਆਰ ਟੀਕਾਕਰਨ- ਡਾ. ਰੰਜੂ ਸਿੰਗਲਾ

ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ : ਮੀਜ਼ਲ (ਖਸਰਾ) ਤੇ ਰੁਬੇਲਾ ਨੂੰ 2023 ਦੇ ਅੰਤ ਤੱਕ ਖਤਮ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਟੀਕਰਕਨ ਸਬੰਧੀ ਮੀਟਿੰਗ ਕੀਤੀ ਗਈ।


ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਮੀਜ਼ਲ ਰੂਬੇਲਾ ਦੇ ਖ਼ਾਤਮੇ ਲਈ ਇਹ ਜ਼ਰੂਰੀ ਹੈ ਕਿ ਜ਼ਿਲ੍ਹੇ ਦੇ 5 ਸਾਲ ਤੱਕ ਦੇ ਸਾਰੇ ਬੱਚਿਆਂ ਦਾ ਐਮ.ਆਰ. 1 ਤੇ ਐਮ. ਆਰ. 2 ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ 2 ਸਾਲ ਤੱਕ ਦੇ ਬੱਚੇ ਦੇ ਇਹ ਟੀਕਾ ਨਹੀਂ ਲੱਗ ਸਕਿਆ ਤਾਂ 5 ਸਾਲ ਤੱਕ ਦੇ ਬੱਚੇ ਐਮ.ਆਰ ਟੀਕੇ ਲਈ ਯੋਗ ਹਨ। ਇਸ ਮੌਕੇ ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਵਿਸ਼ੇਸ਼ ਟੀਮਾ ਬਣਾ ਕੇ ਘਰ ਘਰ ਜਾ ਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸਰਵੇ ਕੀਤਾ ਜਾਵੇ ਅਤੇ ਉਨ੍ਹਾ ਦਾ ਮੁਕੰਮਲ ਟੀਕਾਕਰਨ ਕਰਵਾਇਆ ਜਾਵੇ ।


ਉਨ੍ਹਾ ਕਿਹਾ ਕਿ ਸਬੰਧਤ ਏ.ਐਨ.ਐਮ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਤਾਲਮੇਲ ਰੱਖ ਕੇ 5 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਬੱਚਿਆਂ ਦੇ ਮਾਹਰ ਸਰਕਾਰੀ ਅਤੇ ਪ੍ਰਾਇਵੇਟ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਬੱਚਾ ਬੁਖਾਰ ਅਤੇ ਚਮੜੀ ਤੇ ਦਾਨੇ ਹੋਣ ਤਾਂ ਇਨ੍ਹਾ ਬੱਚਿਆਂ ਨੂੰ ਸਿਹਤ ਵਿਭਾਗ ਕੋਲ ਰਿਪੋਰਟ ਕੀਤਾ ਜਾਵੇ ਤਾਂ ਜੋ ਉਨ੍ਹਾ ਜਾਂਚ ਕਰਕੇ ਲਗਾਇਆ ਜਾ ਸਕੇ ਕਿ ਇਨ੍ਹਾ ਬੱਚਿਆਂ ਨੂੰ ਖਸਰਾ ਤਾਂ ਨਹੀ ਹੈ ਅਤੇ ਉਨ੍ਹਾ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਸਮੂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਐਮ. ਆਰ ਟੀਕਾਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।

Story You May Like