The Summer News
×
Thursday, 16 May 2024

ECI ਨੇ ਕੀਤਾ ਲੋਕਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ, ਜਾਣੋਂ ਕਿੰਨੇ ਪੜਾਵਾਂ ਵਿੱਚ ਹੋਵੇਗਾ ਮਤਦਾਨ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਦੁਪਹਿਰ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੰਸਦੀ ਚੋਣਾਂ ਦੀ ਪ੍ਰੀਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਦਿੱਤੀ।ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। 2100 ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਇਹ ਤੁਰੰਤ ਐਕਸ਼ਨ ਲੈਣਗੇ। ਇਸ ਵਾਰ 96.88 ਕਰੋੜ ਮੱਤਦਾਤਾ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਚੋਣਾਂ ਹਿੰਸਾ ਮੁਕਤ ਕਰਵਾਉਣ ਦਾ ਟੀਚਾ ਹੈ।543 ਸੀਟਾਂ ਲਈ ਚੋਣਾਂ ਲਈ 20 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗੀ।


ਪਹਿਲੇ ਪੜਾਅ ਲਈ ਮਤਦਾਨ 19 ਅਪ੍ਰੈਲ ਨੂੰ ਹੋਵੇਗਾ, ਦੂਜੇ ਲਈ 26 ਅਪ੍ਰੈਲ ਨੂੰ, ਤੀਜੇ ਪੜਾਅ ਲਈ ਮਤਦਾਨ 7 ਮਈ ਨੂੰ ਅਤੇ ਚੌਥੇ ਲਈ 13 ਮਈ ਨੂੰ , 5ਵੇਂ ਪੜਾਅ ਲਈ 20 ਮਈ, ਛੇਵੇਂ ਪੜਾਅ ਲਈ ਮਤਦਾਨ 25 ਮਈ ਨੂੰ ਅਤੇ 7ਵੇਂ ਪੜਾਅ ਲਈ 1 ਜੂਨ ਲਈ ਮਤਦਾਨ ਹੋਵੇਗਾ।ਮੱਤਗਣਨਾ 4 ਜੂਨ ਨੂੰ ਹੋਵੇਗੀ।ਦੇਸ਼ ਵਿਚ 26 ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣ ਹੋਣੀ ਹੈ।ਚਾਰ ਰਾਜਾਂ ਸਿੱਕਿਮ, ਅਰੁਣਾਚਲ ਪ੍ਰਦੇਸ਼, ਓੜੀਸਾ ਤੇ ਆਂਧਰਾ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।


ਈਸੀਆਈ ਨੇ ਕਿਹਾ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਉਪਰ ਕਮਿਸ਼ਨ ਦੀ ਖਾਸ ਨਜ਼ਰ ਰਹੇਗੀ। ਫੇਕ ਨਿਊਜ਼ ਉਪਰ ਆਈਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਫ਼ੇਕ ਨਿਊਜ਼ ਤੇ ਤੁਰੰਤ ਕਾਰਵਾਈ ਹੋਵੇਗੀ। ਆਈਟੀ ਐਕਟ ਤਹਿਤ ਨੋਡਲ ਅਫ਼ਸਰੀ ਦੀ ਤਾਇਨਾਤੀ ਹੋਵੇਗੀ।ਸਿਆਸੀ ਪਾਰਟੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।ਚੋਣ ਪ੍ਰਚਾਰ ਵਿਚ ਨਫ਼ਰਤ ਭਾਸ਼ਨਾਂ ਉਪਰ ਪਾਬੰਦੀ ਰਹੇਗੀ।
ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਮੁੱਦਿਆਂ ਤੇ ਅਧਾਰਿਤ ਕਰਨ ਲਈ ਸੁਚੇਤ ਕੀਤਾ ਗਿਆ ਹੈ। ਅਖਬਾਰਾਂ ਨੂੰ ਖਬਰ ਅਤੇ ਇਸ਼ਤਿਹਾਰ ਵਿਚ ਅੰਤਰ ਨਿਰਧਰਿਤ ਕਰਨਾ ਹੋਵੇਗਾ। ਜਾਤਿ ਅਤੇ ਧਰਮ ਦੇ ਆਧਾਰ ਤੇ ਵੋਟ ਲਈ ਅਪੀਲ ਨਹੀਂ ਕੀਤੀ ਜਾ ਸਕੇਗੀ।

Story You May Like