The Summer News
×
Monday, 13 May 2024

17 ਸਾਲਾ ਲੜਕੀ ਨਾਲ ਗੈਂਗਰੇ*ਪ, ਖੇਤਾਂ ਵਿਚ ਲਿਜਾ ਕੇ ਕੀਤਾ ਘਿਨੌਣਾ ਕੰਮ

ਹੋਸ਼ਿਆਰਪੂਰ : ਹੋਸ਼ਿਆਰਪੂਰ ਦੇ ਟਾਂਡਾ 'ਚ ਇੱਕ ਵਾਰਡ 'ਚ 17 ਸਾਲਾ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਟਾਂਡਾ ਪੁਲੀਸ ਨੇ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਚੋਂ ਮੁੱਖ ਮੁਲਜ਼ਮ ਦੀ ਪਛਾਣ ਹੋ ਗਈ ਹੈ। ਥਾਣਾ ਮੁਖੀ ਟਾਂਡਾ ਦੇ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਗੌਤਮ ਪੁੱਤਰ ਵਿਜੇ ਵਾਸੀ ਟਾਂਡਾ ਅਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੜਕੀ ਨੇ ਆਪਣੇ ਬਿਆਨ ਚ ਦੱਸਿਆ ਕਿ 19 ਅਗਸਤ ਦੀ ਰਾਤ ਕਰੀਬ 8 ਵਜੇ ਜਦੋਂ ਉਹ ਘਰ ਤੋਂ ਕੋਈ ਸਾਮਾਨ ਲੈਣ ਲਈ ਦੁਕਾਨ ਤੇ ਆਈ ਸੀ ਤਾਂ ਗੌਤਮ ਨੇ ਉਸ ਨੂੰ ਫੋਨ ਕਰਕੇ ਉਥੇ ਆ ਗਿਆ। ਉਸ ਨੇ ਉਸ ਨੂੰ ਕੱਪੜੇ ਖਰੀਦਣ ਦੇ ਬਹਾਨੇ ਮੋਟਰਸਾਈਕਲ ਤੇ ਬਿਠਾ ਲਿਆ ਅਤੇ ਖੇਤਾਂ ਵਿੱਚ ਕਿਸੇ ਮੋਟਰ ਵਾਲੇ ਕਮਰੇ 'ਚ ਲੈ ਗਿਆ। ਜਿੱਥੇ ਉਸ ਨੇ ਉਸ ਨਾਲ ਜ਼ਬਰਦਸਤੀ ਕੀਤੀ। ਜਦੋਂ ਉਸ ਨੇ ਕੱਪੜੇ ਪਾਏ ਤਾਂ ਬੁਲਟ ਮੋਟਰਸਾਈਕਲ ’ਤੇ ਦੋ ਹੋਰ ਨੌਜਵਾਨ ਉਥੇ ਆ ਗਏ।


ਉਸ ਨੇ ਪਹਿਲਾਂ ਗੌਤਮ ਦੇ ਕੰਨ ਵਿਚ ਕੁਝ ਕਿਹਾ ਅਤੇ ਬਾਅਦ 'ਚ ਗੌਤਮ ਨੇ ਉਸ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਨਹੀਂ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਜਦੋਂ ਗੌਤਮ ਕਮਰੇ ਤੋਂ ਬਾਹਰ ਗਿਆ ਤਾਂ ਦੋਵਾਂ ਨੇ ਉਸ ਨਾਲ ਬਲਾਤਕਾਰ ਕੀਤਾ। ਹੁਣ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ IPC ਐਕਟ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਕਮਲੇਸ਼ ਕੌਰ ਕਰ ਰਹੀ ਹੈ।

Story You May Like