The Summer News
×
Tuesday, 21 May 2024

ਰਜਬਾਹਾ ਟੁੱਟਣ ਦੇ ਕਾਰਨ ਸੈਂਕੜੇ ਏਕੜ ਫਸਲ ਵਿੱਚ ਭਰਿਆ ਪਾਣੀ

ਮਾਨਸਾ, 18 ਮਈ : ਦੇਰ ਰਾਤ ਚੱਲੀ ਤੇਜ਼ ਹਵਾਵਾਂ ਤੇ ਝੱਖੜ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਬੀਬੜੀਆ ਦੇ ਵਿੱਚ ਰਜਬਾਹਾ ਟੁੱਟਣ ਦੇ ਕਾਰਨ ਸੈਂਕੜੇ ਏਕੜ ਫਸਲ ਵਿੱਚ ਪਾਣੀ ਭਰ ਗਿਆ। ਕਿਸਾਨ ਰਜਬਾਹੇ ਦੀ ਦਰਾਰ ਨੂੰ ਭਰਨ ਵਿੱਚ ਲੱਗੇ ਹੋਏ ਹਨ।


ਬੀਤੀ ਰਾਤ ਪੰਜਾਬ ਭਰ ਵਿੱਚ ਚੱਲੀ ਤੇਜ਼ ਹਨੇਰੀ ਅਤੇ ਝੱਖੜ ਦੇ ਕਾਰਨ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਬੀਬੜੀਆ ਦੇ ਵਿੱਚ ਰਜਬਾਹੇ ‘ਚੋਂ ਦਰਾਰ ਪੈਣ ਕਾਰਨ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਦੇਰ ਰਾਤ ਚੱਲੀ ਤੇਜ ਹਨੇਰੀ ਤੇ ਝੱਖੜ ਦੇ ਕਾਰਨ ਡਿੱਗੇ ਦਰਖਤਾਂ ਨੇ ਰਜਵਾਹੇ ਵਿੱਚ ਪਾਣੀ ਦਾ ਵਹਾਅ ਬੰਦ ਕਰ ਦਿੱਤਾ। ਜਿਸ ਕਾਰਨ ਰਜਬਾਹਾ ਕੁੱਟ ਕੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਕਿਸਾਨ ਇਸ ਦਰਾਰ ਨੂੰ ਭਰਨ ਦੇ ਵਿਚ ਲੱਗੇ ਹੋਏ ਹਨ ਅਤੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਪਹੁੰਚੇ ਅਧਿਕਾਰੀਆਂ ਕੋਲ ਵੀ ਕੋਈ ਪ੍ਰਬੰਧ ਨਹੀਂ ਕਿ ਰਜਬਾਹੇ ਦੀ ਦਰਾਰ ਨੂੰ ਜਲਦ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ ਅਤੇ ਵਿਭਾਗ ਤੁਰੰਤ ਇਸ ਰਜਵਾਹੇ ਦੇ ਵਿਚ ਪਈ ਦਰਾੜ ਨੂੰ ਬੰਦ ਕਰੇ।


ਨਹਿਰੀ ਵਿਭਾਗ ਦੇ ਜਿਹੀ ਪਰਦੀਪ ਗਰਗ ਨੇ ਦੱਸਿਆ ਕਿ ਰਜਬਾਹਾ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਮਿੱਟੀ ਦੇ ਗੱਟੇ ਭਰ ਕੇ ਰਜਬਾਹੇ ਦੀ ਦਰਾਰ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਜਬਾਹੇ ਦੀ ਦਰਾਰ ਨੂੰ ਭਰ ਦਿੱਤਾ ਜਾਵੇਗਾ।

Story You May Like