The Summer News
×
Friday, 10 May 2024

ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਕਰਾਈ ਗਈ ਮੌਕ ਡਰਿੱਲ

ਖੰਨਾ, 10 ਅਪ੍ਰੈਲ : ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇੱਕ ਵਾਰ ਮੁੜ ਤੋਂ ਸਰਕਾਰੀ ਹਸਪਤਾਲਾਂ ਚ ਕੋਰੋਨਾ ਵਾਰਡ ਬਣਾ ਕੇ ਸਟਾਫ ਨੂੰ ਮੌਕ ਡਰਿੱਲ ਰਾਹੀਂ ਪ੍ਰੈਕਟਿਸ ਕਰਾਈ ਜਾ ਰਹੀ ਹੈ ਤਾਂ ਜੋ ਐਮਰਜੈਂਸੀ ਦੇ ਹਾਲਾਤਾਂ ਚ ਮਰੀਜ਼ਾਂ ਦੀ ਸੰਭਾਲ ਕੀਤੀ ਜਾ ਸਕੇ।


ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਐਸਐਮਓ ਡਾ. ਮਨਿੰਦਰ ਭਸੀਨ ਦੀ ਨਿਗਰਾਨੀ ਹੇਠ ਮੌਕ ਡਰਿੱਲ ਕਰਾਈ ਗਈ। ਐਸਐਮਓ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੀਆ ਹਦਾਇਤਾਂ ਮੁਤਾਬਕ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਰਕਾਰੀ ਹਸਪਤਾਲ ਖੰਨਾ ਵਿਖੇ 50 ਬੈੱਡਾਂ ਦਾ ਕੋਰੋਨਾ ਵਾਰਡ ਬਣਾਇਆ ਗਿਆ ਹੈ। ਜਿੱਥੇ ਆਈਸੀਯੂ ਦੀ ਵੀ ਸਹੂਲਤ ਹੈ। ਸਿਹਤ ਮਹਿਕਮੇ ਦੇ ਨਿਰਦੇਸ਼ਾਂ ਮੁਤਾਬਕ ਸੈਂਪਲਿੰਗ ਵਧਾਈ ਜਾ ਰਹੀ ਹੈ। ਰੋਜ਼ਾਨਾ 50 ਤੋਂ ਲੈ ਕੇ 100 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਂਦੇ ਹਨ। 

Story You May Like