The Summer News
×
Saturday, 18 May 2024

ਲੁਧਿਆਣਾ ਵਿੱਚ ਸਾਹਨੇਵਾਲ ਪੁਲਿਸ ਵੱਲੋ ਚੋਰੀ ਦੇ ਸਮਾਨ ਸਮੇਤ ਇਕ ਦੋਸੀ ਕਾਬੂ

ਸਿਮਰਨ 


ਲੁਧਿਆਣਾ : ਮਾਨਯੋਗ ਪੁਲਿਸ ਕਮਿਸਨਰ ਲੁਧਿਆਣਾ ਡਾਕਟਰ ਕੌਸਤੁਭ ਸ਼ਰਮਾ 175 ਜੀ ਵੱਲੋ ਦਿੱਤੇ ਦਿਸਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਸ੍ਰੀ ਰਵਚਰਨ ਸਿੰਘ ਬਰਾੜ pps „ਜੋਆਇੰਟ ਕਮਿਸ਼ਨਰ ਪੁਲਿਸ, ਰੂਰਲ ਲੁਧਿਆਣਾ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੁਹੇਲ ਕਸਮ ਮੀਰ, 175, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿ ਅਤੇ ਸ੍ਰੀ ਵੈਭਵ ਸਹਿਗਲ, ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਨਿਗਰਾਨੀ ਹੇਠ ਇੰਸ ਅਮਨਦੀਪ ਸਿੰਘ ਬਰਾੜ, ਮੁੱਖ ਅਫਸਰ ਥਾਣਾ ਸਾਹਨੇਵਾਲ ਲੁਧਿਅਣਾ ਦੀ ਟੀਮ ਵੱਲੋ ਮੁੱਖਬਰ ਦੀ ਇਤਲਾਹ ਪਰ ਮਿਤੀ 25/7/2022 ਨੂੰ ਸਹਿਰ ਲੁਧਿਆਣਾ ਅੰਦਰ ਫੈਕਟਰੀਆ ਵਿੱਚੋ ਤਿਆਰ ਸਮਾਨ ਚੌਰੀ ਕਰਕੇ ਬਾਹਰ ਬਜਾਰ ਵਿੱਚ ਸਸਤਾ ਸਮਾਨ ਵੇਚਣ ਵਾਲੇ ਗਿਰੋਹਾ ਪਰ ਨਕੇਲ ਕਸਣ ਲਈ ਚੌਕੀ ਕੰਗਣਵਾਲ ਦੇ ਏਰੀਆ ਵਿੱਚ ਸਪੈਸਲ ਨਾਕਾਬੰਦੀ ਕਰਕੇ ਇਕ ਬਲੈਰੋ ਜੀਪ ਨੰਬਰ PB-35Z 0982 ਨੂੰ ਕਾਬੂ ਕੀਤਾ ਜਿਸ ਦਾ ਡਰਾੲਵਿਰ ਹਰਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 12 ਪ੍ਰਭਾਤ ਨਗਰ ਲੁਧਿਆਣਾ ਉਕਤ ਜੀਪ ਨੂੰ ਚਲਾ ਰਿਹਾ ਸੀ ਤੇ ਜੀਪ ਅੰਦਰ ਲੱਦੇ ਮਾਲ ਦੀ ਜਾਚ ਕੀਤੀ ਤਾਂ ਪਾਇਆ ਗਿਆ ਕਿ ਜੀਪ ਵਿੱਚ 1250 ਕਿਲੋ ਨੱਟ ਬੁਲਟ ਬ੍ਰਾਮਦ ਕੀਤੇ ਗਏ ਜਿਹਨਾ ਨੂੰ ਦੋਸੀ ਵੱਖ ਵੱਖ ਫੈਕਟਰੀਆ ਤੋ ਉਹਨਾ ਦੇ ਵਰਕਰਾ ਦੀ ਸਹਾਇਤਾ ਨਾਲ ਚੋਰੀ ਕਰਕੇ ਅੱਗੇ ਬਜਾਰ ਵਿੱਚ ਸਸਤੇ ਭਾਅ ਪਰ ਵੇਚਣ ਦੀ ਫਿਰਾਕ ਵਿੱਚ ਗਾਹਕਾ ਦੀ ਤਲਾਸ ਵਿੱਚ ਜਾ ਰਿਹਾ ਸੀ ।ਦੋਸੀ ਖਿਲਾਫ ਉਪਰੋਕਤ ਮੁਕੱਦਮਾ ਦਰਜ ਕਰਕੇ ਮੁਕੱਦਮਾ ਦੀ ਤਫਤੀਸ ਸੁਰੂ ਕਰ ਦਿੱਤੀ ਗਈ ਹੈ ਦੋਸੀ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।ਦੋਸੀ ਦੇ ਪਿਛਲੇ ਰਿਕਾਰਡ ਦੀ ਜਾਚ ਕੀਤੀ ਜਾ ਰਹੀ ਹੈ


ਘਟਨਾ ਦੀ ਮਿਤੀ ਤੋ ਥਾ :- 25/7/2022 ਸ਼ਾਮ 7 ਵਜੇ ਈਸਟਮੈਨ ਚੌਕ ਢੰਡਾਰੀ ਕਲਾਂ


ਦੋਸੀ :- ਹਰਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰ 12 ਪ੍ਰਭਾਤ ਨਗਰ ਲੁਧਿਆਣਾ


ਬ੍ਰਾਮਦਗੀ :-ਇਕ ਬਲੈਰੋ ਜੀਪ ਨੰਬਰ PB-35Z 0982


1250 ਕਿਲੋ ਲੋਹੇ ਦੇ ਜੱਟ, ਬੁਲਟ ਵੱਖ ਵੱਖ ਸਾਇਜ


Story You May Like