The Summer News
×
Friday, 10 May 2024

ਤਿੰਨ ਰਿ/ਵਾਲਵਰਾਂ ਸਮੇਤ ਇਕ ਕਾਬੂ, ਕਈ ਵਾਰ/ਦਾਤਾਂ 'ਚ ਪੁਲੀਸ ਨੂੰ ਸੀ ਲੋੜੀਂਦਾ

ਬਟਾਲਾ : ਬੀਤੀ ਇਕ ਤਰੀਕ ਨੂੰ ਪਿੰਡ ਬੋਝਾ ਵਿਚ ਦੁਕਨਾਦਾਰ ਨੂੰ ਫਾਇਰਿੰਗ ਕਰਕੇ ਲੁੱਟਣ ਵਾਲੇ ਲੁਟੇਰਾ ਗਿਰੋਹ ਦੇ ਇਕ ਮੈਬਰ ਨੂੰ ਘੁਮਾਣ ਪੁਲਿਸ ਨੇ ਤਿੰਨ ਨਜਾਇਜ ਰਿਵਾਲਵਰਾਂ ਸਮੇਤ ਕੀਤਾ ਕਾਬੁ ਕੇਸ ਦਰਜ ਤੇ ਅਗਲੀ ਪੁੱਛਗਿੱਛ ਸ਼ੁਰੂ ਕੀਤੀ | ਪ੍ਰੈਸ ਵਾਰਤਾ ਦੌਰਾਨ ਡੀ ਐਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ 21 ਤਰੀਕ ਨੂੰ ਪਿੰਡ ਬੋਝਾ ਵਿਖੇ ਇਕ ਦੁਕਨਾਦਾਰ ਨੂੰ ਰਿਵਾਲਵਰ ਦਿਖਾ ਕੇ ਤੇ ਗੋਲੀ ਚਲਾ ਕੇ ਡਰਾ ਧਮਕਾ ਕੇ ਲੁੱਟਣ ਵਾਲੇ ਲੁਟੇਰਾ ਗਿਰੋਹ ਦੇ ਇਕ ਮੈਬਰ ਰਣਜੀਤ ਸਿੰਘ ਨੂੰ ਕਾਬੁ ਕੀਤਾ ਜਿਸ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਚਾਰ ਰਿਵਾਲਵਰ 32 ਬੋਰ ਦੇ ਲੈਕੇ ਆਏ ਸੀ ਜਿਸ ਵਿਚੋਂ ਤਿੰਨ ਰਿਵਾਲਵਰ ਤੇ 9 ਰੋਂਦ ਬਰਾਮਦ ਕੀਤੇ ਹਨ ਅਤੇ ਬਾਕੀ ਇਕ ਰਿਵਾਲਵਰ ਤੇ ਇਸਦੇ ਦੋ ਸਾਥੀ ਅਜੇ ਕਾਬੂ ਕਰਨੇ ਬਾਕੀ ਹਨ ਜਾਂਚ ਕੀਤੀ ਜਾ ਰਹੀ ਹੈ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਜਾਰੀ ਹੈ|

 

Story You May Like