The Summer News
×
Monday, 20 May 2024

ਕੌਡੀਆਂ ਦੇ ਭਾਅ ਵਿਕ ਰਿਹੈ ਮਿਰਚ ਤੇ ਖਰਬੂਜਾ, ਵਪਾਰੀ ਕਿਸਾਨਾਂ ਨੂੰ ਨਹੀਂ ਦਿੰਦੇ ਪੂਰਾ ਮੁੱਲ 

ਮਾਨਸਾ, 10 ਅਪ੍ਰੈਲ : ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿਖੇ ਕਿਸਾਨਾਂ ਦੀ ਸਿਮਲਾ ਮਿਰਚ ਅਤੇ ਖ਼ਰਬੂਜ਼ੇ ਦੀ ਫਸਲ ਵਪਾਰੀ ਕੌਡੀਆਂ ਦੇ ਭਾਅ ਖਰੀਦ ਰਹੇ ਹਨ। ਜਿਸ ਦੇ ਕਾਰਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਇਸ ਪਿੰਡ ਵਿੱਚ 700 ਏਕੜ ਵਿਚ ਸ਼ਿਮਲਾ ਮਿਰਚ ਅਤੇ 200 ਏਕੜ ਵਿਚ ਖਰਬੂਜੇ ਦੀ ਫ਼ਸਲ ਦੀ ਬਿਜਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਵਪਾਰੀ ਆਪਸੀ ਸਮਝੌਤਾ ਕਰਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਤੇ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀ ਮਿਲਦਾ।


ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਦੇ ਲਈ ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਗਰਾਊਂਡ ਰਿਐਲਟੀ ਕੁਝ ਹੋਰ ਹੈ। ਕਿਸਾਨਾਂ ਨੂੰ ਕੋਈ ਵੀ ਸੁਧਾਰ ਨਹੀਂ ਦਿੱਤੀ ਜਾ ਰਹੀ ਜਿਸ ਦੀ ਤਾਜ਼ਾ ਮਿਸਾਲ ਹੈ। ਜਿੱਥੇ 700 ਏਕੜ ਵਿਚ ਸ਼ਿਮਲਾ ਮਿਰਚ ਅਤੇ 200 ਏਕੜ ਵਿੱਚ ਖਰਬੂਜੇ ਦੀ ਬਿਜਾਈ ਕੀਤੀ ਹੈ। ਪਰ ਫਸਲ ਤਿਆਰ ਹੋਣ ਤੇ ਸ਼ਿਮਲਾ ਮਿਰਚ ਦੀ ਤੁੜਵਾਈ ਦੀ ਮਜ਼ਦੂਰੀ 400 ਰੁਪਏ ਦੇ ਕਰੀਬ ਹੈ। ਜਦੋਂ ਕਿ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਫ਼ਸਲ ਨੂੰ ਵਪਾਰੀ ਆਪਸੀ ਸਹਿਮਤੀ ਕਰਕੇ ਪੂਰਾ ਰੇਟ ਨਹੀਂ ਦੇ ਰਹੇ ਆਲਮ ਇਹ ਹੈ ਕਿ ਫਸਲ ਦੀ ਲਾਗਤ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ।


ਕਿਸਾਨਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਅਤੇ ਫਲਾਂ ਦੇ ਐਮਐਸਪੀ ਦਿੱਤਾ ਜਾਵੇ। ਜਿਸ ਦੇ ਚਲਦਿਆਂ ਕਿਸਾਨਾਂ ਨੂੰ ਫਸਲ ਦਾ ਭਾਅ ਮਿਲ ਸਕੇ ਅਤੇ ਕਿਸਾਨਾਂ ਨੂੰ ਇਸ ਦੇ ਵਿੱਚ ਘਾਟਾ ਪਵੇ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਕਿਸਾਨਾਂ ਨੂੰ ਸ਼ਿਮਲਾ ਮਿਰਚ ਅਤੇ ਖ਼ਰਬੂਜ਼ੇ ਦੀ ਫਸਲ ਦਾ ਰੇਟ ਨਾ ਮਿਲਣ ਕਾਰਨ ਸੜਕਾਂ ਤੇ ਸਬਜ਼ੀਆਂ ਨੂੰ ਸੁਟਣਾ ਪਿਆ ਸੀ। ਜਿਸਦਾ ਅਜੇ ਵੀ ਕਿਸਾਨਾਂ ਨੂੰ ਪਿਆ ਘਾਟਾ ਪੂਰਾ ਨਹੀਂ ਹੋਇਆ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤਰੁੰਤ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ।

Story You May Like