The Summer News
×
Tuesday, 21 May 2024

ਬਿਨਾਂ ਦੱਸੇ ਲਗਾਏ ਜਾ ਰਹੇ ਬਿਜਲੀ ਦੇ ਕੱਟ, ਸਨਅਤਕਾਰ ਪ੍ਰੇਸ਼ਾਨ

ਲੁਧਿਆਣਾ, 10 ਅਕਤੂਬਰ (ਸ਼ਾਕਸ਼ੀ ਸ਼ਰਮਾ) ਉਦਯੋਗਿਕ ਖੇਤਰਾਂ 'ਚ ਬਿਜਲੀ ਕੱਟ ਲੱਗਣ ਤੇ ਸਨਅਤਕਾਰ ਪ੍ਰੇਸ਼ਾਨ ਹੋ ਚੁੱਕੇ ਹਨ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਸਨਅਤਕਾਰਾਂ ਨੂੰ ਭਾਰੀ ਨੁਕਸਾਨ ਚੁਕਾਉਣਾ ਪੈ ਰਿਹਾ ਹੈ। ਤਾਜਪੁਰ ਰੋਡ ਸਥਿਤ ਕੱਕਾ ਰੋਡ ਇੰਡਸਟਰੀਅਲ ਏਰੀਆ ਦੇ ਸਨਅਤਕਾਰਾਂ ਨੂੰ ਬਿਨਾਂ ਦੱਸੇ ਲਗਾਏ ਜਾ ਰਹੇ ਬਿਜਲੀ ਦੇ ਕੱਟਾਂ ਕਾਰਨ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸੇ ਤੋਂ ਪ੍ਰੇਸ਼ਾਨ ਹੋ ਕੇ ਅੱਜ ਕਕਾ ਰੋਡ ਸਥਿਤ ਇੰਡਸਟਰੀਅਲ ਏਰੀਆ ਦੇ ਸਨਅਤਕਾਰਾਂ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਪੰਜਾਬ ਸਟੇਟ ਪਾਵਰਕੌਮ ਦੇ ਚੀਫ਼ ਇੰਜੀਨੀਅਰ ਦਫਤਰ ਦਾ ਘਿਰਾਓ ਕੀਤਾ।


ਇਸ ਦੌਰਾਨ ਚੈਂਬਰ ਆਫ ਇੰਡਸਟਰੀਅਲ ਟ੍ਰੇਨਿੰਗ ਐਂਡ ਐਂਟਰਪ੍ਰੀਨਿਓਰ ਦੇ ਜਰਨਲ ਸਕੱਤਰ ਰਮੇਸ਼ ਗਰਗ ਦਾ ਕਹਿਣਾ ਹੈ ਕਿ ਜਮਾਲਪੁਰ ਫੀਡਰ ਓਵਰਲੋਡ ਚੱਲ ਰਿਹਾ ਹੈ, ਗਰਮੀਆਂ ਵਿੱਚ ਲਗਾਤਾਰ ਬਿਜਲੀ ਦੇ ਬਿਨਾਂ ਦੱਸੇ ਕੱਟ ਲਗਾਏ ਜਾ ਰਹੇ ਹਨ। ਪਾਵਰਕੋਮ ਦੇ ਅਧਿਕਾਰੀ ਕੱਟ ਦਾ ਜੋ ਸ਼ਡਿਊਲ ਸਨਅਤਕਾਰਾਂ ਨੂੰ ਦਿੰਦੇ ਆ ਰਹੇ ਹਨ ਉਸ ਤੋਂ ਇਲਾਵਾ ਵੀ ਕੱਟ ਲਗਾਏ ਜਾਂਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਾਂ ਕੱਟ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਦਿਨ ਲੇਬਰ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ, ਲੇਕਿਨ ਜਦੋਂ ਕੱਟ ਦੀ ਜਾਣਕਾਰੀ ਬਿਨਾਂ ਦਿੱਤੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਉਸ ਨਾਲ ਉਤਪਾਦਨ ਬੰਦ ਹੋਣ ਕਾਰਨ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਕੋਈ ਹੱਲ ਨਹੀਂ ਮਿਲਿਆ ਜਿਸ ਕਾਰਨ ਉਨ੍ਹਾਂ ਨੂੰ ਅੱਜ ਧਰਨਾ ਦੇਣ ਦਾ ਫ਼ੈਸਲਾ ਲੈਣਾ ਪਿਆ।

Story You May Like