The Summer News
×
Tuesday, 21 May 2024

ਰਾਹਗੀਰਾਂ ਤੋਂ ਲੁੱਟ ਖੋਹ ਕਰਨ ਵਾਲੇ 3 ਦੋਸ਼ੀ ਕੀਤੇ ਕਾਬੂ

ਲੁਧਿਆਣਾ : ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਲੋਂ ਦੁਕਾਨਦਾਰ ਅਤੇ ਰਾਹਗੀਰਾ ਤੋਂ ਤੇਜ ਹਥਿਆਰ ਦੀ ਨੋਕ ਤੇ ਲੁੱਟ-ਖੋਹ ਕਰਨ ਵਾਲੇ 3 ਦੋਸ਼ੀਆਂ ਨੂੰ ਕਾਬੂ ਕੀਤਾ। ਜਿਨਾਂ ਦੇ ਕਬਜ਼ੇ ਚੋਂ ਪੁਲਿਸ ਨੂੰ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਹੋਇਆ।ਪ੍ਰੈਸ ਕਾਨਫਰਸ ਨੂੰ ਸੰਬੋਧਿਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਹੁੰਚੇ ਇਹਨਾਂ ਆਰੋਪਿਆਂ ਵੱਲੋਂ ਸ਼ਹਿਰ ਤੇ ਪੋਸ਼ ਇਲਾਕੇ ਵਿੱਚ ਦੁਕਾਨਦਾਰਾਂ ਅਤੇ ਰਾਹਗੀਰਾਂ ਕੋਲੋਂ ਤੇਜ਼ਧਾਰ ਹਥਿਆਰ ਦੇ ਨੋਕ ਤੇ ਲੁੱਟ ਖੋਹ ਕੀਤੀ ਜਾਂਦੀ ਸੀ। ਇਹਨਾਂ ਨੇ ਪਿਛਲੇ ਦਿਨੀ ਵੀ ਬੀ ਆਰ ਐਸ ਨਗਰ ਸਥਿਤ ਇੱਕ ਦੁਕਾਨਦਾਰ ਕੋਲ ਹਥਿਆਰ ਦਿਖਾ ਕੇ 33 ਹਜਾਰ ਦੀ ਲੁੱਟ ਖੋਹ ਕੀਤੀ ਸੀ।

Story You May Like