The Summer News
×
Monday, 20 May 2024

ਭਾਰਤੀ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

ਦੋਰਾਹਾ, (ਰਵਿੰਦਰ ਸਿੰਘ ਢਿੱਲੋ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਹਲੋਂ ਦੀ ਮੀਟਿੰਗ ਬਲਾਕ ਕਨਵੀਨਰ ਰਾਜਿੰਦਰ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਡੇਹਲੋਂ ਵਿਖੇ ਹੋਈ ਮੀਟਿੰਗ ਚ ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮਨੋਹਰ ਸਿੰਘ ਕਲਾਹੜ ਨੇ ਵਿਸ਼ੇਸ਼ ਸ਼ਿਰਕਤ ਕੀਤੀ।


ਮੀਟਿੰਗ ਵਿੱਚ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮਹਿਲਾ ਕੁਸ਼ਤੀ ਪਹਿਲਵਾਨਾਂ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਖਿਲਾਫ਼ ਤੇ ਬ੍ਰਿਜ ਭੂਸ਼ਨ ਦੀ ਗ੍ਰਿਫਤਾਰ ਅਤੇ ਮਹਿਲਾ ਕੁਸ਼ਤੀ ਪਹਿਲਵਾਨਾਂ ਤੇ ਝੂਠੇ ਪਰਚੇ ਪਾਉਣ ਦੇ ਖਿਲਾਫ਼ 5 ਜੂਨ ਨੂੰ ਬ੍ਰਿਜ ਤੇ ਕੇਦਰ ਸਰਕਾਰ ਦੀ ਅਰਥੀ ਡੇਹਲੋਂ ਤਹਿਸੀਲ ਕੰਪਲੈਕਸ ਵਿਖੇ ਫੂਕਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਚ ਭਾਰਤ ਮਾਲਾ ਪਰਿਯੋਜਨਾ ਤਹਿਤ ਜਬਰੀ ਜਮੀਨਐਕਵਾਇਰ ਕਰਨ ਦੇ ਸ਼ੰਘਰਸ਼ ਨੂੰ ਉਹਨਾਂ ਚਿਰ ਜਾਰੀ ਰਖਿਆ ਜਾਵੇਗਾ। ਜਿਨ੍ਹਾਂ ਚਿਰ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ ਤੇ ਬੀਕਿਯੂ ਏਕਤਾ ਉਗਰਾਹਾਂ ਕਿਸਾਨਾਂ ਨਾਲ ਖੜੀ ਹੈ ਤੇ ਖੜੀ ਰਹੇਗੀ ਤੇ ਹਰ ਹਮਲੇ ਦਾ ਡਟਵਾਂ ਵਿਰੋਧ ਕਰੇਗੀ।


ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੀਆਂ ਇਕਾਈਆਂ ਆਪਣਾ ਫੰਡ ਮੁਹਿੰਮ ਨੂੰ ਵੀ ਤੇਜ ਕਰੇ ਮੀਟਿੰਗ ਵਿੱਚ ਇਹਨਾਂ ਆਗੂਆ ਤੋਂ ਇਲਾਵਾ ਜਸਦੀਪ ਸਿੰਘ ਜਸੋਵਾਲ, ਜਗਦੀਸ਼ ਸਿੰਘ ਡੇਹਲੋਂ, ਬਲਵੀਰ ਸਿੰਘ ਪੋਹੀੜ, ਅੰਗਰੇਜ ਸਿੰਘ ਬੂਲ, ਰਾਜੂ ਲਹਿਰਾ, ਗੁਰਚਰਨ ਸਿੰਘ ਰੰਗੀਆ ਤੇ ਵੀ ਸ਼ਾਮਲ ਸਨ ।

Story You May Like