The Summer News
×
Wednesday, 15 May 2024

ਪਬਲਿਕ ਮਾਡਲ ਸਕੂਲ ਦੀ ਅਨੋਖੀ ਪਹਿਲ, ਵਿਦਿਆਰਥੀਆਂ ਨੂੰ ਦਿੱਤੀ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ

ਲੁਧਿਆਣਾ, 6 ਜੂਨ : ਵਿਸ਼ਵਕਰਮਾ ਕਲੋਨੀ ਦੇ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਅਨੋਖੀ ਪਹਿਲ ਕਰਦਿਆਂ ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਜੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਚਿਲਡਰਨਜ਼ ਟ੍ਰੈਫ਼ਿਕ ਪਾਰਕ ਦਾ ਟੂਰ ਲਗਾਇਆ ਗਿਆ। ਜਿੱਥੇ ਵਿਦਿਆਰਥੀਆਂ ਨੂੰ ਟਰੈਫਿਕ ਪੁਲਿਸ ਇੰਚਾਰਜ ਜਸਬੀਰ ਸਿੰਘ ਤੇ ਸੇਫਟੀ ਅਧਿਕਾਰੀ ਸ਼੍ਰੀਮਤੀ ਇਕਬਾਲ ਰਾਣੀ ਵਲੋਂ ਟ੍ਰੈਫ਼ਿਕ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।


Whats-App-Image-2023-06-04-at-21-50-17


ਇਸ ਮੌਕੇ ਜਸਬੀਰ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀਡਿਉ ਫਿਲਮ ਵੀ ਦਿਖਾਈ ਤੇ ਸੜਕ 'ਤੇ ਚਲਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਤੋ ਬਾਅਦ ਵਿਦਿਆਰਥੀਆਂ ਨੂੰ ਬਾਈਕ ਚਲਾਉਣ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੱਤੀ।


ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਿਦਿਆਰਥੀਆਂ ਦੇ ਨਾਲ ਸਕੂਲ ਦੇ ਸਟਾਫ ਨੇ ਵੀ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਲਈ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਜੀਤ ਕੌਰ ਨੇ ਜਸਬੀਰ ਸਿੰਘ ਤੇ ਸ਼੍ਰੀਮਤੀ ਇਕਬਾਲ ਰਾਣੀ ਦਾ ਧੰਨਵਾਦ ਕੀਤਾ।

Story You May Like