The Summer News
×
Thursday, 16 May 2024

ਅਕਾਲ ਸਹਾਇ ਯੂਥ ਕਲੱਬ ਵਲੋਂ ਸਲਾਨਾ ਸਮਰ ਕੈਂਪ ਲਗਾਇਆ

ਲੁਧਿਆਣਾ, 28 ਜੂਨ : ਅਕਾਲ ਸਹਾਇ ਯੂਥ ਕਲੱਬ (ਰਜਿ:) ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ 2011 ਤੋਂ ਲਗਾਤਾਰ ਜੋ ਹਰ ਸਾਲ ਸਲਾਨਾ ਸਮਰ ਕੈਂਪ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਇਸ ਸਾਲ ਵੀ ਸਮਰ ਕੈਂਪ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ, ਮਾਡਲ ਟਾਊਨ, ਆਤਮ ਨਗਰ ਵਿਖੇ ਲਗਾਇਆ ਗਿਆ ਸੀ । ਕੈੰਪ ਦੋਰਾਨ ਲਗਭਗ 115 ਬੱਚਿਆਂ ਨੇ ਹਿੱਸਾ ਲਿਆ ।


ਉਹਨਾਂ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ ਜਿਵੇਂ ਕਿ ਪੇਂਟਿੰਗ ਸਿਖਲਾਈ, ਆਰਟ ਐਂਡ ਕਰਾਫਟ, ਪੱਗੜੀ, ਦਸਤਾਰ, ਦੁਮਾਲਾ ਸਿਖਲਾਈ, ਸਿਲਾਈ ਸਿਖਲਾਈ, ਭਾਸ਼ਣ ਸਿਖਲਾਈ, ਕਵਿਤਾ ਸਿਖਲਾਈ, ਕੀਰਤਨ ਸਿਖਲਾਈ, ਤਬਲਾ ਸਿਖਲਾਈ ਅਤੇ ਹੋਰ ਵੀ ਕਈ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕੀਤੀ।


ਸਮਾਪਤੀ ਸਮਾਗਮ ਮੌਕੇ ਵਿਦਿਆਰਥੀਆਂ ਵਲੋਂ ਕੈਂਪ ਦੌਰਾਨ ਤਿਆਰ ਕੀਤੇ ਗਏ ਸਮਾਨ ਦੀ ਪੇਸ਼ਕਸ਼ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਵਲੋੰ ਵੱਖ ਵੱਖ ਤਰ੍ਹਾਂ ਦੀਆਂ ਪੇਂਟਿੰਗ, ਵੱਖ ਵੱਖ ਤਰ੍ਹਾਂ ਦਾ ਆਰਟ ਐਂਡ ਕਰਾਫਟ ਦਾ ਸਾਮਾਨ ਅਤੇ ਵੱਖ ਵੱਖ ਤਰ੍ਹਾਂ ਦੇ ਸਿਲਾਈ ਦੇ ਨਮੂਨੇ ਪੇਸ਼ ਕੀਤੇ ਗਏ। ਸਾਰੇ ਵਿਦਿਆਰਥੀ ਜਿਨ੍ਹਾਂ ਨੇ ਕੈਂਪ ਦੌਰਾਨ ਸਿਖਲਾਈ ਪ੍ਰਾਪਤ ਕੀਤੀ ਉਨ੍ਹਾਂ ਨੂੰ ਸਰਟੀਫਿਕੇਟ, ਮੈਡਲ, ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕੈਂਪ ਦੌਰਾਨ ਸਿਖਲਾਈ ਦੇਣ ਵਾਲੇ ਸਾਰੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।


ਅਕਾਲ ਸਹਾਇ ਯੂਥ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ, ਜਰਨਲ ਸਕੱਤਰ ਜਸਵਿੰਦਰ ਸਿੰਘ, ਉਪ ਪ੍ਰਧਾਨ ਇੰਦਰਪ੍ਰੀਤ ਸਿੰਘ ਜੀ ਵੱਲੋਂ ਇਹ ਗਰਮੀਆਂ ਦੀਆਂ ਛੁੱਟੀਆਂ ਦਾ ਭਰਪੂਰ ਲਾਭ ਉਠਾਉਣ ਦਾ ਬਹੁਤ ਚੰਗਾ ਉਪਰਾਲਾ ਹੈ । ਇਸ ਕੈਂਪ ਵਿੱਚ ਜਸਵਿੰਦਰ ਸਿੰਘ, ਪਵਿੱਤਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਨੂਰ ਸਿੰਘ, ਮੈਡਮ ਕਵਲਜੋਤ ਕੌਰ, ਸੰਨਦੀਪ ਕੌਰ ਅਮਨਦੀਪ ਕੌਰ, ਪਵਨਪ੍ਰੀਤ ਕੌਰ, ਮੈਡਮ ਸਿਮਰਨ ਕੌਰ ਬਤੌਰ ਅਧਿਆਪਕ ਕੈਂਪ ਵਿੱਚ ਸੇਵਾ ਨਿਭਾ ਰਹੇ ਹਨ ।

Story You May Like