The Summer News
×
Tuesday, 21 May 2024

ਸਾਹਨੇਵਾਲ 'ਚ ਕਣਕ ਦੀ ਵਿਧਾਇਕ ਮੁੰਡੀਆਂ ਵਲੋਂ ਕੀਤੀ ਗਈ ਆਮਦ ਸ਼ੁਰੂ

ਦਲਜੀਤ ਵਿੱਕੀ
ਸਾਹਨੇਵਾਲ (ਲੁਧਿਆਣਾ), ਅਪ੍ਰੈਲ 8: ਸਾਹਨੇਵਾਲ ਦੀ ਦਾਣਾ ਮੰਡੀ 'ਚ ਹਾੜ੍ਹੀ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ।ਸ਼ਨੀਵਾਰ ਨੂੰ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਕੰਵਲਪ੍ਰੀਤ ਸਿੰਘ ਕਲਸੀ ਸਕੱਤਰ ਮਾਰਕੀਟ ਕਮੇਟੀ ਸਾਹਨੇਵਾਲ ਨੇ ਅਨਮੋਲ ਚਾਹਿਲ ਟਰੇਡਿੰਗ ਕੰਪਨੀ (ਖਾਨਪੁਰ ਵਾਲੇ) ਦੀ ਆੜ੍ਹਤ 'ਤੇ ਕਿਸਾਨ ਅਮਰੀਕ ਸਿੰਘ ਸੇਖੋਂ ਦੀ ਕਣਕ ਦੀ ਫ਼ਸਲ ਦੀ ਢੇਰੀ ਦਾ ਮੁੱਲ ਲਗਾਕੇ ਖਰੀਦ ਦੀ ਸ਼ੁਰੂਆਤ ਕਰਵਾਈ ਗਈ।


ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਕਿਸਾਨ ਅਮਰੀਕ ਸਿੰਘ ਸੇਖੋਂ ਨੂੰ ਸਿਰੋਪਾਓ ਦੇ ਕੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ।ਜਾਣਕਾਰੀ ਮੁਤਾਬਕ ਪਹਿਲੇ ਦਿਨ ਮਾਰਕਫੈੱਡ ਵੱਲੋਂ ਖ਼ਰੀਦ ਕੀਤੀ ਗਈ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਅਨਮੋਲ ਚਾਹਿਲ ਟਰੇਡਿੰਗ ਕੰਪਨੀ (ਖਾਨਪੁਰ ਵਾਲੇ)ਦੀ ਦੁਕਾਨ 'ਤੇ ਕਣਕ ਦੀ ਢੇਰੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਉਪਰੰਤ ਕਿਹਾ ਕਿ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਖ਼ਰੀਦ ਏਜੰਸੀਆਂ ਕੋਲ ਪੁਖਤਾ ਬਾਰਦਾਨਾ ਵੀ ਮੌਜੂਦ ਹੈ।ਉਨ੍ਹਾਂ ਕਿਹਾ ਕਿ ਫ਼ਸਲ ਲਿਫਟਿੰਗ ਦਾ ਟੈਂਡਰ ਵੀ ਹੋ ਚੁੱਕਾ ਹੈ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਕਿਸਾਨਾਂ ਦੀ ਫ਼ਸਲ ਵਿਕਣ ਤੋਂ ਬਾਅਦ ਫ਼ਸਲ ਦੀ ਲਿਫਟਿੰਗ ਤੁਰੰਤ ਕੀਤੀ ਜਾਵੇ।


ਵਿਧਾਇਕ ਮੁੰਡੀਆਂ ਨੇ ਕਣਕ ਦੀ ਆਮਦ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਜਲੀ 'ਤੇ ਪਾਣੀ ਦੇ ਇੰਤਜ਼ਾਮ ਕਰ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸਕੱਤਰ ਕੰਵਲਜੀਤ ਸਿੰਘ ਕਲਸੀ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਸਾਫ਼ ਅਤੇ ਸੁਕਾ ਕੇ ਲੈ ਕੇ ਆਉਣ ਤਾਂ ਕਿ ਉਹ ਸਮੇਂ ਸਿਰ ਆਪਣੇ ਘਰ ਨੂੰ ਜਾ ਸਕਣ ਤੇ ਸਮੇਂ ਸਿਰ ਕਣਕ ਦੀ ਖਰੀਦ ਹੋ ਸਕੇ।

Story You May Like