The Summer News
×
Tuesday, 21 May 2024

ਪੱਖੋਵਾਲ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਫੰਡ ਹੋਣ ਦੇ ਬਾਵਜੂਦ ਨਹੀਂ ਹੋ ਸਕਿਆ ਵਿਕਾਸ, 39 ਪਿੰਡਾਂ ਦੇ ਸਰਪੰਚਾਂ ਨੇ ਕੀਤਾ ਇਕੱਠ

ਪੱਖੋਵਾਲ, 28 ਮਈ (ਭਰਤ ਸ਼ਰਮਾ) : ਲੁਧਿਆਣਾ ਦੇ ਪੱਖੋਵਾਲ ਬਲਾਕ ਦੇ 39 ਪਿੰਡਾਂ ਦੇ ਵਿਕਾਸ ਲਈ ਸਰਕਾਰੀ ਫੰਡ ਹੋਣ ਦੇ ਬਾਵਜੂਦ ਪਿਛਲੇ ਦੋ ਸਾਲਾਂ ਤੋ ਵਿਕਾਸ ਰੁਕੇ ਹੋਏ ਹਨ। ਜਿਸ ਤੋਂ ਪ੍ਰੇਸ਼ਾਨ ਸਰਪੰਚਾਂ ਨੇ ਅੱਜ ਐਂਟੀ ਡਰੱਗ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਰਪੰਚਾਂ ਨੇ ਵਿਕਾਸ ਨਾ ਹੋਣ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ।


ਮੀਟਿੰਗ ਦੌਰਾਨ ਪਿੰਡ ਜੰਡ ਦੇ ਸਰਪੰਚ ਪਰਦੀਪ ਕੁਮਾਰ ਨੇ ਕਿਹਾ ਕੀ ਪਿਛਲੇ ਦੋ ਸਾਲ ਤੋਂ ਉਨ੍ਹਾਂ ਦੇ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ਼ ਸਰਕਾਰੀ ਫੰਡ ਦਾ ਜ਼ਰੂਰ ਹੈ, ਪਰ ਅਧਿਕਾਰੀਆਂ ਦੀ ਕਮੀ ਹੋਣ ਦੇ ਕਾਰਨ ਪਿੰਡਾਂ ਦੇ ਵਿਕਾਸ ਵਿਚ ਨਹੀਂ ਲੱਗ ਰਿਹਾ।


ਮੀਟਿੰਗ ਵਿੱਚ ਸਰਪੰਚਾਂ ਨੇ ਇੱਕੋ ਆਵਾਜ਼ ਵਿੱਚ ਕਿਹਾ ਕਿ ਪੱਖੋਵਾਲ ਬਲਾਕ ਦੇ 39 ਪਿੰਡਾਂ ਦੀ ਕੁੱਲ ਵੋਟ ਸਵਾ ਲੱਖ ਤੋਂ ਵੱਧ ਹੈ, ਪੂਰੇ ਪੱਖੋਵਾਲ ਬਲਾਕ ਵਿੱਚ ਬੀਡੀਪੀਓ ਦੇ ਨਾ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਕਿਸੇ ਵੀ ਪਿੰਡ ਦੇ ਸਰਪੰਚ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਅਧਿਕਾਰੀਆਂ ਦੀ ਕਮੀ ਹੋਣ ਦੇ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੇ ਬਲਾਕ ਵਿੱਚ ਜਲਦ ਹੀ ਬੀਡੀਪੀਓ ਨੂੰ ਲਗਾਏ ਜਾਣ ਦੀ ਮੰਗ ਕੀਤੀ।


ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਪੱਖੋਵਾਲ ਬਲਾਕ ਦੇ ਪਿੰਡਾਂ ਦੇ ਲੋਕਾਂ ਅਤੇ ਸਰਪੰਚਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕੀ ਉਹਨਾਂ ਦੇ ਪਿੰਡ ਵਿਚ ਕੋਈ ਵੀ ਵਿਕਾਸ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਉਹਨਾਂ ਨੇ ਪੱਖੋਵਾਲ ਬਲਾਕ ਦੇ 39 ਪਿੰਡਾਂ ਦੇ ਸਰਪੰਚਾਂ ਨੇ ਨਾਲ ਅੱਜ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆ ਰਹੀਆਂ ਹਨ। ਉਹਨਾਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਉਹਨਾਂ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸਾਰੇ ਸਰਪੰਚਾਂ ਨੂੰ ਨਾਲ ਲੈਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਪੱਖੋਵਾਲ ਬਲਾਕ ਨੂੰ ਜਲਦ ਤੋਂ ਜਲਦ ਬੀਡੀਪੀਓ ਦਿੱਤਾ ਜਾਵੇ ਤਾਂ ਬਲਾਕ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀਂ ਨਾ ਰਹੇ।

Story You May Like