The Summer News
×
Monday, 13 May 2024

ਪੈਸਿਆਂ ਦੇ ਨਾਲ-ਨਾਲ ਮਿਲੇਗਾ ਹੁਣ ਰਾਸ਼ਨ ਵੀ , ਦੇਖੋ ਸਾਰੀ ਸਹੂਲਤ

(ਮਨਪ੍ਰੀਤ ਰਾਓ)

ਚੰਡੀਗੜ੍ਹ : ATM ਹਰ ਕਿਸੇ ਦੀ ਜ਼ਰੂਰਤ ਹੈ, ਕਰੋੜਾ ਲੋਕ atm ਤੋਂ ਪੈੇਸੇ ਕਢਵਾਉਂਦੇ ਹਨ,  ਪ੍ਰੰਤੂ ਕਦੇ ਤੁਸੀਂ ਇਹ ਸੁਣਿਆ ਹੈ ਕਿ ATM ਦੇ ਜ਼ਰੀਏ ਹੁਣ ਤੁਸੀਂ ਰਾਸ਼ਨ ਵੀ ਕਢਵਾ ਸਕੋਗੇ। ਜੀ ਹਾਂ ਬਿਲਕੁਲ ਹੁਣ ਤੁਸੀਂ ਇਸ ਦੇ ਜ਼ਰੀਏ ਕਣਕ-ਚਾਵਲ ਵਰਗੇ ਅਨਾਜ਼ ਵੀ ਸਕਦੇ ਹੋ । ਦਰਅਸਲ ਦਸ ਦਈਏ ਕਿ ਸਹੂਲਤ ੳਡੀਸਾ ਵਿੱਚ ਸ਼ੁਰੂ ਹੋਈ ਹੈ। ਜਾਣਕਾਰੀ ਲਈ ਦਸ ਦਈਦੇ ਕਿ ਇਹ ਸਹੂਲਤ ਤਹਿਤ ਜੋ ਰਾਸ਼ਨ ਹੈ ਉਹ ਡਿਪੂਆਂ ਵਿੱਚ ਏਟੀਐਮ ਦੇ ਜ਼ਰੀਏ ਅਨਾਜ਼ ਦੇਣ ਦਾ ਪ੍ਰਬੰਧ ਸ਼ੁਰੂ ਕਰਨ ਜਾ ਰਹੀ ਹੈ।


ਦਸ ਦਿੰਦੇ ਹਾਂ ਕਿ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ ਇਹ ATM


ਇਸ ਸਕੀਮ ਦਾ ਲਾਭ ਉਠਾਉਂਣ ਲਈ ਤੁਹਾਨੂੰ ਆਪਣੇ ATM ਵਿੱਚ ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਤੁਹਾਡਾ ਮੋਬਾਇਲ ਨੰਬਰ ਦਰਜ਼ ਕਰਵਾਉਣਾ ਪਵੇਗਾ।

ਮਿਲੇਗਾ ਇੱਕ ਕੋਡ ਵਾਲਾ ਕਾਰਡ

ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਮੰਤਰੀ ਸਬਿਆਸਾਚੀ ਨੇ ਦੱਸਿਆ ਹੈ ਕਿ ਜੋ ਰਾਸ਼ਨ ਲੈਣ ਆ ਰਹੇ ਭਾਗੇਦਾਰੀਆ ਨੂੰ ਇੱਕ ਕੋਡ ਵਾਲਾ ਕਾਰਡ ਮੁਹੱਈਆਂ ਕਰਵਾਇਆ ਜਾਵੇਗਾ ਜਿਸ ਦੇ ਜ਼ਰੀਏ ਉਹਨਾਂ ਨੂੰ ਰਾਸ਼ਨ ਪ੍ਰਾਪਤ ਹੋਵੇਗਾ।

ਉਡੀਸਾ ਵਿੱਚ ਹੋਵੇਗੀ ਇਹ ਸਹੂਲਤ ਉਪਲਬਧ

ਖਪਤਕਾਰ ਕਲਿਆਣ ਮੰਤਰੀਅਤਨੂ ਸਬਿਆਸਾਚੀ ਅਤੇ ਖੁਰਾਕ ਸਪਲਾਈ ਵੱਲੋਂ ਵਿਧਾਨ ਸਭਾ ਵਿੱਚ ਇਹ ਸਾਰੀਜਾਣਕਾਰੀ ਦਿੱਤੀ ਹੈ। ਉਡੀਸਾ ਵਿੱਚ ਆਨਾਜ਼ ਨੂੰ ATM  ਜ਼ਰੀਏ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।


Story You May Like