The Summer News
×
Monday, 20 May 2024

ਫਿੰਡੋਕ ਦੇ ਹੇਮੰਤ ਸੂਦ ਵਲੋਂ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਵਿਖੇ ਲੋੜਵੱਦਾਂ ਨੂੰ ਦਿੱਤੀਆਂ ਜਾਣਗੀਆਂ ਡਾਇਲਸਿਸ ਦੀਆਂ ਸੇਵਾਵਾਂ : ਸੁਭਾਸ਼ ਗੁਪਤਾ, ਪ੍ਰਦੀਪ ਮਿੱਤਲ

ਲੁਧਿਆਣਾ, 7 ਅਪ੍ਰੈਲ : ਸ਼੍ਰੀ ਰਾਮ ਸੇਵਕ ਸੰਘ ਦੁਆਰਾ ਚਲਾਏ ਜਾ ਰਹੇ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਢੋਲੇਵਾਲ ਪ੍ਰਭਾਤ ਨਗਰ ਵਿਖੇ ਫਿੰਡੋਕ ਇਨਵੈਸਟਮੈੰਟ ਪ੍ਰਾਈਵੇਟ ਲਿਮਟਿਡ ਵੱਲੋਂ ਗੁਰਦਿਆਂ ਦੇ ਮਰੀਜ਼ਾਂ ਲਈ ਡਾਇਲਸਿਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਟਰੱਸਟੀ ਅਤੇ ਸੰਵੇਦਨਾ ਟਰੱਸਟ ਦੇ ਚੇਅਰਮੈਨ ਸੁਭਾਸ਼ ਗੁਪਤਾ ਨੇ ਦੱਸਿਆ ਕਿ ਫਿੰਡੋਕ ਦੇ ਹੇਮੰਤ ਸੂਦ ਪਹਿਲਾਂ ਹੀ ਚਿਕਿਤਸਾ ਦੇ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਮਨੁੱਖਤਾ ਪੱਖੀ ਸੇਵਾਵਾਂ ਦੇ ਰਹੇ ਹਨ ਅਤੇ ਸੈਂਕੜੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰ ਰਹੇ ਹਨ, ਜੋ ਕਿ ਮਨੁੱਖਤਾ ਦੀ ਸੇਵਾ ਹੈ।


ਪ੍ਰਧਾਨ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਵਿਚ 7 ਡਾਇਲਸਿਸ ਮਸ਼ੀਨਾਂ ਉਪਲੱਬਧ ਹਨ ਅਤੇ ਹੁਣ ਫਿੰਡੋਕ ਵਲੋਂ ਲਗਾਈ ਗਈ ਡਾਇਲਸਿਸ ਮਸ਼ੀਨ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਫਿਨਡੋਕ ਦੁਆਰਾ ਡਾਇਲਸਿਸ ਮੁਫਤ ਕੀਤਾ ਜਾਵੇਗਾ।


ਪ੍ਰਧਾਨ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਸ੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਇੱਕ ਹੀ ਛੱਤ ਹੇਠਾਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਅਤਿ-ਆਧੁਨਿਕ ਮਸ਼ੀਨਰੀ ਅਤੇ ਮਾਹਿਰ ਡਾਕਟਰ ਕੰਮ ਕਰ ਰਹੇ ਹਨ ਅਤੇ ਨਾਲ ਹੀ ਜਿੱਥੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਸੇਵਾ ਲਈ 24 ਘੰਟੇ ਡਾਕਟਰਾਂ ਦੀ ਟੀਮ ਹਾਜ਼ਰ ਰਹਿੰਦੀ ਹੈ ਉੱਥੇ ਹੀ ਹਸਪਤਾਲ ਦੀ ਸ਼ਾਨਦਾਰ ਇਮਾਰਤ ਅਤੇ ਏਅਰ ਕੰਡੀਸ਼ਨਡ ਵਾਰਡ, ਆਈ.ਸੀ.ਯੂ. ਅਤੇ ਵੱਖ-ਵੱਖ ਵਿਭਾਗ ਕਿਸੇ ਨਾਮੀ ਹਸਪਤਾਲ ਤੋਂ ਘੱਟ ਨਹੀਂ ਹਨ ਅਤੇ ਹਸਪਤਾਲ ਵਿੱਚ ਬਹੁਤ ਹੀ ਘੱਟ ਰੇਟਾਂ 'ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਐਂਬੂਲੈਂਸ ਸੇਵਾ ਵੀ ਉਪਲਬਧ ਹੈ।


ਸੰਦੀਪ ਗੁਪਤਾ ਨੇ ਦੱਸਿਆ ਕਿ ਫਿੰਡੋਕ ਗਰੁੱਪ ਦਾ ਉਦੇਸ਼ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ।

Story You May Like