The Summer News
×
Saturday, 18 May 2024

ਚੀਮਾਂ ਹੌਂਡਾ ਏਜੰਸੀ ਪਾਇਲ ਵਿਖੇ ਹੌਂਡਾ ਕੰਪਨੀ ਦਾ ਨਵਾਂ ਮੋਟਰਸਾਈਕਲ ਲਾਂਚ 

ਪਾਇਲ (ਰਵਿੰਦਰ ਸਿੰਘ ਢਿੱਲੋ) : ਪਾਇਲ ਸ਼ਹਿਰ ਵਿਖੇ ਦੋ ਪਹੀਆ ਵਾਹਨ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਚੀਮਾਂ ਆਟੋ ਮੋਬਾਇਲਜ਼ ਸ਼ੋ ਰੂਮ ਪਾਇਲ ਵਿਖੇ ਹੌਂਡਾ ਕੰਪਨੀ ਵੱਲੋਂ ਮਾਰਕੀਟ ਵਿੱਚ ਉਤਾਰੇ ਸਾਇਨ 100 ਸੀ ਸੀ ਨੂੰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਐੱਸ ਐੱਚ ਓ ਪਾਇਲ ਵਿਨੋਦ ਕੁਮਾਰ , ਐੱਸ ਆਈ ਅਜਮੇਰ ਸਿੰਘ, ਸਹਾਇਕ ਥਾਣੇਦਾਰ ਸਿਕੰਦਰ ਰਾਜ ਸਮੇਤ ਪਾਇਲ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਹਾਜ਼ਰੀ ਵਿੱਚ ਲਾਂਚ ਕੀਤਾ ਗਿਆ। ਨਵੇਂ ਮੋਟਰਸਾਇਕਲ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਪਾਇਲ ਦੇ ਪਹਿਲੇ ਗ੍ਰਾਹਕ ਨੂੰ ਮੁਬਾਰਕਬਾਦ ਦੇ ਕੇ ਚਾਬੀਆਂ ਸੌਂਪ ਕੇ ਰਵਾਨਾ ਕੀਤਾ। ਏਜੰਸੀ ਦੇ ਸੇਲਜ ਮੈਨੇਜਰ ਬਲਰਾਜ ਸਿੰਘ ਨੇ ਨਵੇਂ ਮੋਟਰਸਾਈਕਲ ਦੀਆਂ ਖੂਬੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਉਂਦਿਆਂ ਏਜੰਸੀ ਵੱਲੋਂ ਬੇਹਤਰੀਨ ਸਰਵਿਸ ਦੀ ਵਚਨਬੱਧਤਾ ਪ੍ਰਗਟਾਈ।

 

ਮੋਟਰਸਾਇਕਲ ਲਾਂਚ ਕਰਨ ਆਏ ਮਹਿਮਾਨਾਂ ਨੂੰ ਹਰਵਿੰਦਰ ਸਿੰਘ ਚੀਮਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਕੰਪਨੀ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਚਰਨਜੋਤ ਸਿੰਘ ਚੀਮਾਂ ਤੋਂ ਇਲਾਵਾ ਦੇਵਿੰਦਰ ਸਿੰਘ ਸਵੈਚ, ਰਾਜਿੰਦਰ ਸਿੰਘ ਪਾਇਲ, ਸੁਖਵੰਤ ਸਿੰਘ ਸ਼ਾਹਪੁਰ, ਅਵਤਾਰ ਸਿੰਘ ਜੰਟੀ, ਹੈਪੀ ਜੱਲ੍ਹਾ, ਅਜਮੇਰ ਸਿੰਘ ਦੀਵਾ, ਨਰਿੰਦਰ ਸਿੰਘ ਸ਼ਾਹਪੁਰ, ਟੈਕਨੀਸ਼ੀਅਨ ਹਰਵਿੰਦਰਪਾਲ ਸਿੰਘ ਭੱਟੀ, ਸਹਾਇਕ ਜੋਧ ਸਿੰਘ, ਸੈਲਜਮੈਨ ਰਮਨਦੀਪ ਕੌਰ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Story You May Like