The Summer News
×
Friday, 10 May 2024

ਭਾਰ ਘਟਾਉਣ ਲਈ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਸਬਜ਼ੀਆਂ, ਕੁਝ ਹੀ ਦਿਨਾਂ 'ਚ ਦਿਖਾਈ ਦੇਵੇਗਾ ਅਸਰ

ਚੰਡੀਗੜ੍ਹ : ਜੇਕਰ ਤੁਸੀਂ ਵੀ ਜ਼ਿਆਦਾ ਭਾਰ ਅਤੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ 7 ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਇਸਦੇ ਨਾਲ ਹੀ ਜੇਕਰ ਤੁਸੀਂ ਆਪਣੇ ਖਾਣ-ਪੀਣ ਨੂੰ ਸਹੀ ਰੱਖਦੇ ਹੋ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਦੱਸ ਦੇਈਏ ਕਿ ਇਨ੍ਹਾਂ ਸਬਜ਼ੀਆਂ ਦੀ ਵਰਤੋਂ ਤੁਸੀਂ ਰੋਜ਼ਾਨਾ ਡਾਈਟ 'ਚ ਰਾਤ ਦੇ ਸਮੇਂ ਖਾਣੇ ਦੇ ਨਾਲ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਹਰ ਰੋਜ਼ ਬਦਲ ਕੇ ਖਾਣੇ 'ਚ ਖਾ ਸਕਦੇ ਹੋ।


1414


ਇਸਦੇ ਨਾਲ ਹੀ ਦੱਸ ਦਈਏ ਕਿ ਭਾਰ ਘਟਾਉਣ 'ਚ ਇਹ ਸਬਜ਼ੀਆਂ ਸਹੀ ਸਾਬਤ ਹੋਣਗੀਆਂ। ਇੰਨਾ ਹੀ ਨਹੀਂ ਕੁਝ ਹੀ ਦਿਨਾਂ 'ਚ ਤੁਹਾਡਾ ਭਾਰ ਵੀ ਘੱਟ ਨਜ਼ਰ ਆਵੇਗਾ। ਪ੍ਰੰਤੂ ਇਸ ਦੇ ਲਈ ਤੁਹਾਨੂੰ ਫਾਸਟ ਫੂਡ, ਤਲੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ। ਤਦ ਹੀ ਤੁਸੀਂ ਭਾਰ ਘਟਾਉਣ ਦੇ ਯੋਗ ਹੋਵੋਗੇ। ਜਾਣਕਾਰੀ ਮੁਤਾਬਕ  ਚਰਬੀ ਨੂੰ ਘਟਾਉਣਾ ਬਹੁਤ ਮੁਸ਼ਕਲ ਹੈ। ਇਹ ਤੁਹਾਡੇ ਸਰੀਰ ਲਈ ਹਾਨੀ*ਕਾਰਕ ਸਾਬਤ ਹੋ ਸਕਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀ.ਮਾ.ਰੀਆਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਚਰਬੀ ਸਰੀਰ ਲਈ ਚੰਗੀ ਨਹੀਂ ਹੁੰਦੀ,ਇਸਦੇ ਨਾਲ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਜਿਵੇਂ ਕਿ ਸ਼ੂ.ਗਰ, ਕੋਲੈ*ਸਟ੍ਰੋਲ, ਦਿਲ ਦੇ ਰੋਗ ਅਤੇ ਕੈਂ+ਸਰ ।


ਚਲੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਚਰਬੀ ਘੱਟ ਕਰਨ ਲਈ ਤੁਹਾਨੂੰ ਕਿਹੜੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ :


1.  ਕਰੇਲਾ (Bitter melon) :


1414


ਦੱਸ ਦਈਏ ਕਿ ਕਰੇਲਾ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ। ਤੁਹਾਨੂੰ ਸਵੇਰੇ ਖਾਲੀ ਪੇਟ ਕਰੇਲੇ ਦਾ ਰਸ ਪੀਣਾ ਚਾਹੀਦਾ ਹੈ।ਜਾਣਕਾਰੀ ਮੁਤਾਬਕ ਕਰੇਲਾ ਸਾਡੇ ਸਰੀਰ ਵੀ ਬਹੁਤ ਹੀ ਤੰਦਰੁਸਤ ਹੁੰਦਾ ਹੈ ਕਰੇਲਾ ਘੱਟ ਕੈਲੋਰੀ(low calorie) ਵਾਲੀ ਸਬਜ਼ੀ ਹੈ, ਜੋ ਮੋਟਾਪਾ ਘੱਟ ਕਰਦੀ ਹੈ। ਕਿਹਾ ਜਾਂਦਾ ਹੈ ਕਿ ਕਰੇਲਾ ਖਾਣ ਨਾਲ ਬਹੁਤ ਸਾਰਾ ਭਾਰ ਘੱਟ ਹੁੰਦਾ ਹੈ, ਇਸ ਲਈ ਕਰੇਲੇ ਨੂੰ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।


 2. ਗਾਜਰ (Carrot)


1414


ਇਸੇ ਪ੍ਰਕਾਰ ਗਾਜਰ ਖਾਣ ਨਾਲ ਵੀ ਭਾਰ ਘੱਟ ਹੁੰਦਾ ਹੈ। ਜਾਣਕਾਰੀ ਮੁਤਾਬਕ ਗਾਜਰ ਵਿੱਚ ਮੌਜੂਦ ਕੈਰੋਟੀਨੋਇਡ ਇਮਿਊਨ ਫੰਕਸ਼ਨ ਨੂੰ ਮਜ਼ਬੂਤ ਕਰਨ 'ਚ ਵੀ ਮਦਦ ਕਰਦੇ ਹਨ। ਗਾਜਰ ਦਾ ਜੂਸ ਤੁਹਾਡੀ ਸਮੁੱਚੀ ਸਿਹਤ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ।


 3. ਬਰੋਕਲੀ (Broccoli)        


1414


ਬਰੋਕਲੀ ਇੱਕ ਅਜਿਹੀ ਸਬਜ਼ੀ ਹੈ ਜੋ ਭਾਰ ਘੱਟ ਕਰਦੀ ਹੈ। ਬਰੋਕਲੀ ਫਾਈਬਰ, ਪੋਟਾਸ਼ੀਅਮ ਅਤੇ ਪ੍ਰੋਟੀਨ ਦਾ ਚੰਗਾ ਸਰੋਤ ਹੈ। ਇਹ ਜਿਗਰ ਨੂੰ ਸਿਹਤਮੰਦ ਬਣਾਉਣ ਲਈ ਜਾਣਿਆ ਜਾਂਦਾ ਹੈ। ਬਰੋਕਲੀ ਵਿੱਚ ਘੁਲਣਸ਼ੀਲ ਰੇਸ਼ੇ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਬਰੋਕਲੀ ਵਿੱਚ ਵਿਟਾਮਿਨ ਸੀ ਹੁੰਦਾ ਹੈ।


 4. ਚੁਕੰਦਰ (Beetroot) :


1414


ਦੱਸ ਦਈਏ ਕਿ ਚੁਕੰਦਰ ਖੂਨ ਵਧਾਉਣ ਲਈ ਬਹੁਤ ਵਧੀਆ ਹੈ। ਇਸ ਵਿੱਚ ਵਿਟਾਮਿਨ ਬੀ ਪਾਇਆ ਜਾਂਦਾ ਹੈ। ਚੁਕੰਦਰ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ।


 5. ਖੀਰਾ (Cucumber) :


1414


ਜਾਣਕਾਰੀ ਮੁਤਾਬਕ ਖੀਰਾ ਖਾਣ ਨਾਲ ਕੈਲੋਰੀ, ਫੈਟ, ਕੋਲੈਸਟ੍ਰਾਲ ਅਤੇ ਸੋਡੀਅਮ ਆਦਿ ਦੀ ਮਾਤਰਾ ਘੱਟ ਜਾਂਦੀ ਹੈ। ਦੱਸ ਦਈਏ ਕਿ ਇਹ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਖੀਰੇ ਨੂੰ ਭਾਰ ਘਟਾਉਣ ਵਿੱਚ ਕਾਰਗਰ ਮੰਨਿਆ ਗਿਆ ਹੈ। ਖੀਰਾ ਪਾਚਨ ਤੰਤਰ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ।


 6. ਲੌਕੀ (Bottle gourd)


1414


ਨਾਲ ਹੀ ਦੱਸ ਦਿੰਦੇ ਹਾਂ ਕਿ ਲੌਕੀ ਵੀ ਭਾਰ ਘਟਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਬਹੁਤ ਸਾਰੇ ਲੋਕ ਲੌਕੀ ਦੀ ਸਬਜ਼ੀ ਖਾਂਦੇ ਹਨ, ਅਤੇ ਇਸਦੇ ਨਾਲ ਹੀ ਕਈ ਲੋਕੀ ਲੌਕੀ ਦਾ ਜੂਸ ਵੀ ਪੀਂਦੇ ਹਨ। ਜੋ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।ਇਸ ਲੌਕੀ ਦੀ ਸਬਜ਼ੀ ਇੱਕ ਅਜਿਹੀ ਸਬਜ਼ੀ ਹੈ ਜੋ ਤੇਜ਼ੀ ਨਾਲ ਭਾਰ ਘਟਾਉਂਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ।


 7. ਪਾਲਕ (Spinach) :


1414


ਪਾਲਕ 'ਚ ਕਈ ਤਰ੍ਹਾਂ ਦੇ ਫਾਈਬਰ ਅਤੇ ਕਈ ਵਿਟਾਮਿਨ ਪਾਏ ਜਾਂਦੇ ਹਨ। ਭਾਰ ਅਤੇ ਚਰਬੀ ਨੂੰ ਘੱਟ ਕਰਨ ਲਈ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਤੋਂ ਲੈ ਕੇ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਰਾਤ ਦੇ ਖਾਣੇ ਦੇ ਨਾਲ ਇਨ੍ਹਾਂ ਨੂੰ ਨਿਯਮਿਤ ਤੌਰ 'ਤੇ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।


 ਮਨਪ੍ਰੀਤ ਰਾਓ


 

 


 


 


 


 


 


 

Story You May Like