The Summer News
×
Monday, 20 May 2024

ਕੇਦਾਰਨਾਥ ਧਾਮ 'ਚ ਵੱਡਾ ਹਾਦਸਾ, ਹੈਲੀਕਾਪਟਰ ਹਾਦਸੇ 'ਚ ਪਾਇਲਟ ਸਮੇਤ 6 ਦੀ ਮੌਤ

ਕੇਦਾਰਨਾਥ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਮੰਗਲਵਾਰ ਨੂੰ ਉੱਤਰਾਖੰਡ 'ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਪਾਇਲਟ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੇਦਾਰਨਾਥ ਤੋਂ 2 ਕਿਲੋਮੀਟਰ ਦੂਰ ਗਰੁੜਚੱਟੀ 'ਚ ਵਾਪਰਿਆ। ਇਹ ਹੈਲੀਕਾਪਟਰ ਇੱਕ ਨਿੱਜੀ ਕੰਪਨੀ ਦਾ ਦੱਸਿਆ ਜਾ ਰਿਹਾ ਹੈ ਜੋ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ।



ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੀ ਰਾਹਤ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਪਰ ਹੈਲੀਕਾਪਟਰ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਕਰੈਸ਼ ਹੋਣ ਦਾ ਇਕ ਕਾਰਨ ਖਰਾਬ ਮੌਸਮ ਹੋ ਸਕਦਾ ਹੈ। ਹੈਲੀਕਾਪਟਰ ਨੇ ਗੁਪਤਕਾਸ਼ੀ ਤੋਂ ਉਡਾਣ ਭਰੀ ਸੀ। ਜਦੋਂ ਇਹ ਹੈਲੀਕਾਪਟਰ ਕੇਦਾਰ ਘਾਟੀ ਵੱਲ ਵਧਿਆ ਤਾਂ ਗਰੁੜਚੱਟੀ ਵਿੱਚ ਹਾਦਸਾਗ੍ਰਸਤ ਹੋ ਗਿਆ।

Story You May Like