The Summer News
×
Saturday, 18 May 2024

ਗ੍ਰੀਨ ਕਾਰਡ ਬਾਰੇ ਨਵਾਂ ਅਪਡੇਟ, ਰੁਜ਼ਗਾਰ ਅਧਾਰਤ ਵੀਜ਼ਿਆਂ ਲਈ 'ਦੇਸ਼ਾਂ ਨਾਲ ਵਿਤਕਰੇ' ਨੂੰ ਖਤਮ ਕਰਨ ਲਈ ਪੇਸ਼ ਕੀਤਾ ਦੋ-ਪੱਖੀ ਬਿੱਲ

ਨਵੀਂ ਦਿੱਲੀ : ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਸਮੇਤ ਤਿੰਨ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਰੁਜ਼ਗਾਰ-ਅਧਾਰਤ ਵੀਜ਼ਿਆਂ ਲਈ "ਰਾਸ਼ਟਰੀ ਵਿਤਕਰੇ" ਨੂੰ ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧੀ ਸਭਾ 'ਚ ਇੱਕ ਦੋ-ਪੱਖੀ ਬਿੱਲ ਪੇਸ਼ ਕੀਤਾ ਹੈ।


ਜੇਕਰ ਇਸ ਬਿੱਲ ਨੂੰ ਕਾਨੂੰਨ 'ਚ ਬਦਲ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਮਦਦ ਮਿਲੇਗੀ ਜੋ ਅਮਰੀਕਾ 'ਚ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਹਨ। ਕਾਂਗਰਸਮੈਨ ਰਿਚ ਮੈਕਕਾਰਮਿਕ ਨੇ ਕ੍ਰਿਸ਼ਨਾਮੂਰਤੀ ਅਤੇ ਜੈਪਾਲ ਦੇ ਨਾਲ ਸੋਮਵਾਰ ਨੂੰ ਬਿੱਲ ਪੇਸ਼ ਕੀਤਾ।


ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈਕਿ 2023 ਦਾ ਬਿਪਾਰਟਿਸਨ ਇਮੀਗ੍ਰੇਸ਼ਨ ਵੀਜ਼ਾ ਕੁਸ਼ਲਤਾ ਅਤੇ ਸੁਰੱਖਿਆ ਐਕਟ 'HR 6542' ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਕਰੇਗਾ ਅਤੇ ਦੇਸ਼ ਵਿੱਚ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨੂੰ ਵਧਾਵਾ ਦੇਵੇਗਾ ਅਤੇ ਗ੍ਰੀਨ ਕਾਰਡ ਦੀਆਂ ਬਕਾਇਆ ਅਰਜ਼ੀਆਂ ਦੀ ਗਿਣਤੀ ਨੂੰ ਘਟਾਏਗਾ। ਇਸ ਨਾਲ ਅਮਰੀਕੀ ਰੁਜ਼ਗਾਰਦਾਤਾ ਪਰਵਾਸੀਆਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀ ਦੇ ਸਕਣਗੇ ਨਾ ਕਿ ਜਨਮ ਸਥਾਨ ਦੇ ਆਧਾਰ ਤੇ।


ਇਸ 'ਚ ਕਿਹਾ ਗਿਆ ਹੈਕਿ ਇਹ ਬਿੱਲ ਰੋਜ਼ਗਾਰ-ਅਧਾਰਤ ਪ੍ਰਵਾਸੀ ਵੀਜ਼ਿਆਂ ਤੇ ਮੌਜੂਦਾ ਸੱਤ ਪ੍ਰਤੀਸ਼ਤ ਪ੍ਰਤੀ-ਦੇਸ਼ ਕੈਪ ਨੂੰ ਪੜਾਅਵਾਰ ਖਤਮ ਕਰੇਗਾ ਜਦੋਂ ਕਿ ਪਰਿਵਾਰ-ਪ੍ਰਾਯੋਜਿਤ ਵੀਜ਼ਿਆਂ ਤੇ ਪ੍ਰਤੀ-ਦੇਸ਼ 7 ਪ੍ਰਤੀਸ਼ਤ ਦੀ ਸੀਮਾ ਨੂੰ ਵਧਾ ਕੇ 15 ਪ੍ਰਤੀਸ਼ਤ ਕਰ ਦੇਵੇਗਾ।

Story You May Like